ਨਿਊ ਜਰਸੀ ’ਚ ਭਾਰਤੀ ਜੋੜੇ ਦੀ ਭੇਤਭਰੀ ਮੌਤ

128
Share

ਵਾਸ਼ਿੰਗਟਨ, 9 ਅਪ੍ਰੈਲ (ਪੰਜਾਬ ਮੇਲ)- ਇਕ ਭਾਰਤੀ ਜੋੜਾ ਅਮਰੀਕਾ ਵਿਚ ਆਪਣੇ ਘਰ ਵਿਚ ਮ੍ਰਿਤਕ ਪਾਇਆ ਗਿਆ ਹੈ। ਗੁਆਂਢੀਆਂ ਨੇ ਜੋੜੇ ਦੀ 4 ਸਾਲ ਦੀ ਬੇਟੀ ਨੂੰ ਬਾਲਕੋਨੀ ਵਿਚ ਇਕੱਲੇ ਰੋਂਦੇ ਹੋਏ ਦੇਖਿਆ, ਜਿਸ ਦੇ ਬਾਅਦ ਉਹਨਾਂ ਦੀ ਮੌਤ ਹੋਣ ਬਾਰੇ ਪੱਤਾ ਚੱਲਿਆ। ਪਰਿਵਾਰ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਬਾਲਾਜੀ ਭਾਰਤ ਰੂਦਰਵਾਰ (32) ਅਤੇ ਉਹਨਾਂ ਦੀ ਪਤਨੀ ਆਰਤੀ ਬਾਲਾਜੀ ਰੂਦਰਵਾਰ (30) ਬੁੱਧਵਾਰ ਨੂੰ ਨਿਊਜਰਸੀ ਵਿਚ ਆਪਣੇ ਘਰ ਵਿਚ ਮ੍ਰਿਤਕ ਪਾਏ ਗਏ। ਉਹਨਾਂ ਦੇ ਗੁਆਂਢੀਆਂ ਨੇ ਬੱਚੀ ਨੂੰ ਰੋਂਦੇ ਹੋਏ ਦੇਖਿਆ ਸੀ ਅਤੇ ਸਥਾਨਕ ਪੁਲਸ ਨੂੰ ਸੂਚਨਾ ਦਿੱਤੀ ਸੀ, ਜਿਸ ਦੇ ਬਾਅਦ ਪੁਲਸ ਉਹਨਾਂ ਦੇ ਘਰ ਵਿਚ ਦਾਖਲ ਹੋਈ। 

ਬਾਲਾਜੀ ਦੇ ਪਿਤਾ ਭਾਰਤ ਰੂਦਰਵਾਰ ਨੇ ਦੱਸਿਆ ਕਿ ਸਥਾਨਕ ਪੁਲਸ ਨੇ ਉਹਨਾਂ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਮੌਤ ਦੇ ਕਾਰਨ ਦਾ ਹਾਲੇ ਪਤਾ ਨਹੀਂ ਚੱਲ ਪਾਇਆ ਹੈ। ਅਮਰੀਕੀ ਪੁਲਸ ਨੇ ਦੱਸਿਆ ਕਿ ਉਹ ਪੋਸਟਮਾਰਟਮ ਰਿਪੋਰਟ ਸਾਂਝੀ ਕਰਨਗੇ। ਰੂਦਰਵਾਰ ਨੇ ਕਿਹਾ,”ਮੇਰੀ ਨੂੰਹ ਸੱਤ ਮਹੀਨੇ ਦੀ ਗਰਭਵਤੀ ਸੀ। ਅਸੀਂ ਉਹਨਾਂ ਦੇ ਘਰ ਗਏ ਸi ਅਤੇ ਫਿਰ ਤੋਂ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਸੀ। ਮੈਨੂੰ ਮੌਤ ਦੇ ਪਿੱਛੇ ਦੇ ਕਾਰਨਾਂ ਦਾ ਨਹੀਂ ਪਤਾ ਹੈ। ਉਹ ਖੁਸ਼ ਸਨ ਅਤੇ ਉਹਨਾਂ ਦੇ ਗੁਆਂਢੀ ਵੀ ਚੰਗੇ ਸਨ।”

ਮਹਾਰਾਸ਼ਟਰ ਵਿਚ ਬੀੜ ਜ਼ਿਲ੍ਹੇ ਦੇ ਅੰਬਾਜੋਗਈ ਦੇ ਆਈ.ਟੀ. ਪੇਸੇਵਰ ਬਾਲਾਜੀ ਰੂਦਰਵਾਰ ਅਗਸਤ 2015 ਵਿਚ ਆਪਣੀ ਪਤਨੀ ਨਾਲ ਅਮਰੀਕਾ ਗਏ ਸਨ। ਉਹਨਾਂ ਦਾ ਵਿਆਹ ਦਸੰਬਰ 2014 ਵਿਚ ਹੋਇਆ ਸੀ। ਉਹਨਾਂ ਦੇ ਪਿਤਾ ਇਕ ਕਾਰੋਬਾਰੀ ਹਨ।


Share