ਨਿਊਜ਼ੀਲੈਂਡ ਹਾਈ ਕਮਿਸ਼ਨ ਨਵੀਂ ਦਿੱਲੀ ਵੱਲੋਂ ਭਾਰਤੀਆਂ ਨੂੰ ਔਕਲੈਂਡ ਪਹੁੰਚਣ ਲਈ ਇਕ ਹੋਰ ਰਾਹ ਦੀ ਪੇਸ਼ਕਸ਼

818

ਵਤਨ ਵਾਪਿਸੀ ਚੰਗੀ ਸਲਾਹ: ਕੋਲਕਾਤਾ ਤੋਂ ਵਾਇਆ ਸਿਡਨੀ
ਔਕਲੈਂਡ, 25 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਹਾਈ ਕਮਿਸ਼ਨ ਨਵੀਂ ਦਿੱਲੀ ਵੱਲੋਂ ਭਾਰਤ ਵਿਚ ਫਸੇ ਕੀਵੀਆਂ ਅਤੇ ਪੀ. ਆਰ. ਲੋਕਾਂ ਨੂੰ ਵਤਨ ਵਾਪਿਸੀ ਦਾ ਇਕ ਹੋਰ ਰਾਹ ਦੱਸਦਿਆਂ ਸਲਾਹ ਦਿੱਤੀ ਗਈ ਹੈ ਕਿ 28 ਅਪ੍ਰੈਲ ਨੂੰ ਆਸਟਰੇਲੀਆ ਦਾ ਚਾਰਟਰ ਜਹਾਜ਼ ਕੋਲਕਾਤਾ ਤੋਂ ਦੋਹਾ ਲਈ ਉਡਾਣ ਭਰੇਗਾ ਅਤੇ ਫਿਰ ਕਤਰ ਏਅਰਵੇਜ਼ ਦੇ ਰਾਹੀਂ ਉਹ ਸਿਡਨੀ ਪਹੁੰਚਣਗੇ ਅਤੇ ਫਿਰ ਏਅਰ ਨਿਊਜ਼ੀਲੈਂਡ ਦੀ 30 ਅਪ੍ਰੈਲ ਨੂੰ ਰਾਤ 11.55 ਵਾਲੀ ਫਲਾਈਟ ਫੜ ਕੇ ਔਕਲੈਂਡ ਪਹੁੰਚ ਸਕਦੇ ਹਨ।  ਰੂਟ ਥੋੜਾ ਲੰਬਾ ਹੈ ਪਰ ਪਹੁੰਚਿਆ ਜਾ ਸਕਦਾ ਹੈ। ਕੋਲਕਾਤਾ ਤੋਂ ਬਾਹਰ ਨਿਕਲਣ ਲਈ ਜੇਕਰ ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਭਰਿਆ ਹੋਵੇਗਾ ਤਾਂ ਤੁਹਾਨੂੰ ਸਿੱਧਾ ਸੰਪਰਕ ਕੀਤਾ ਜਾਵੇਗਾ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਅੱਗੇ ਲਿਖੀ ਈਮੇਲ ਉਤੇ ਸੰਪਰਕ ਕੀਤਾ ਜਾ ਸਕਦਾ ਹੈ: [email protected]