ਨਿਊਜ਼ੀਲੈਂਡ ਸਾਹਿਤਕ ਸੱਥ ਦੇ ਜੱਥੇਬੰਦਕ ਢਾਂਚੇ ਦਾ ਐਲਾਨ-ਸਾਹਿਤਕ ਗਤੀਵਿਧੀਆਂ ਦੇ ਵਿਚ ਹੋਵੇਗਾ ਵਾਧਾ

584
ਨਿਊਜ਼ੀਲੈਂਡ ਸਾਹਿਤਕ ਸੱਥ ਦੀ ਚੁਣੀ ਗਈ ਕਮੇਟੀ ਅਤੇ ਮੈਂਬਰਜ਼। 
Share

ਸਾਹਿਤਕ ਸੱਥ….ਤਾਂ ਕਿ ਗੱਲ ਹੁੰਦੀ ਰਹੀ ਸਾਹਿਤ ਦੀ…
-ਉੜੇ-ਐੜੇ ਵਾਲੇ ਰੈਸਟੋਰੈਂਟ ‘ਲਵ ਪੰਜਾਬ’ ‘ਚ ਚੱਲੀ ਸਾਹਿਤ ਦੀ ਗੱਲ
ਆਕਲੈਂਡ, 27 ਜੁਲਾਈ (ਬਿਕਰਮਜੀਤ ਸਿੰਘ ਮਟਰਾਂ/ਪੰਜਾਬ ਮੇਲ)- ਪੰਜਾਬੀ ਸਾਹਿਤ ਦਾ ਇਤਿਹਾਸ ਪੰਜ ਸੌ ਸਾਲ ਤੋਂ ਵੀ ਕਿਤੇ ਪੁਰਾਣਾ ਹੈ ਤੇ ਸਾਹਿਤਕ ਸੰਸਥਾਵਾਂ ਅਤੇ ਮਜਲਿਸਾਂ ਦਾ ਇਤਿਹਾਸ ਵੀ ਸਵਾ ਸੌ ਸਾਲ ਤੋਂ ਵਧੇਰੇ ਪੁਰਾਣਾ ਹੈ।  ਗਦਰ ਪਾਰਟੀ ਅਤੇ ਗੂੰਜਾਂ ਗਦਰ ਦੀਆਂ ਨੇ ਵਿਦੇਸ਼  ਵਿਚ ਸਭ ਤੋਂ ਪਹਿਲਾਂ ਸਾਹਿਤਕ ਤੌਰ ‘ਤੇ ਜਥੇਬੰਦਕ ਕੰਮ ਕੀਤਾ। ਅਮਰੀਕਾ ਤੇ ਕਨੇਡਾ ਦਾ ਇਹ ਸਫ਼ਰ ਦੁਨੀਆਂ ਦੇ ਹਰ ਮੁਲਕ ਵਿਚ ਪ੍ਰਵਾਹ ਕਰਦਾ ਰਿਹਾ। ਨਿਊਜ਼ੀਲੈਂਡ ਭਾਵੇਂ ਸਵਾ ਸੌ ਸਾਲ ਦਾ ਪਰਵਾਸ ਇਥੇ ਸਾਂਭੀ ਬੈਠਾ ਹੈ ਪਰ ਸਾਹਿਤਕ ਤੌਰ ਤੇ ਗਤੀਵਿਧੀਆਂ ਦਾ ਜਥੇਬੰਦਕ ਰੂਪ ਰਫਤਾਰ ਨਹੀਂ ਫੜ ਸਕਿਆ। ਹੁਣ ਇਕ ਉਦਮ ਕਰਕੇ ਪਿਛਲੇ ਦਿਨੀਂ ਪਾਠਕਾਂ ਅਤੇ ਲੇਖਕਾਂ ਨੇ ਸਾਂਝੇ ਰੂਪ ਵਿਚ ਆਪਣਾ ਯਤਨ ਕਰਕੇ ”ਸਾਹਿਤਕ ਸੱਥ ਨਿਊਜ਼ੀਲੈਂਡ” ਦਾ ਗਠਨ ਕੀਤਾ ਗਿਆ। 11 ਮੈਂਬਰੀ ਕਾਰਜਕਾਰਨੀ ਚੁਣੀ ਗਈ। ਸਰਬ ਸੰਮਤੀ ਨਾਲ ਸਾਹਿਤਕ ਸੱਥ ਦੇ ਪ੍ਰਧਾਨ ਜੱਗੀ ਜੌਹਲ, ਮੀਤ ਪ੍ਰਧਾਨ ਅਮਰਜੀਤ ਲੱਖਾ, ਜਨਰਲ ਸਕੱਤਰ ਕਰਮਜੀਤ ਅਕਲੀਆ, ਮੀਤ ਸਕੱਤਰ ਤਰਨਦੀਪ ਬਿਲਾਸਪੁਰ, ਗੁਰਦੀਪ ਸਿੰਘ ਲੂਥਰ ਖਜ਼ਾਨਚੀ, ਸ. ਬਿਕਰਮਜੀਤ ਸਿੰਘ ਮਟਰਾਂ ਉਪ ਖਜ਼ਾਨਚੀ, ਅਤੇ ਸ਼ੋਸ਼ਲ ਮੀਡੀਆ ਪ੍ਰਚਾਰ ਸਕੱਤਰ ਰਣਜੀਤ ਸੰਧੂ ਚੁਣੇ ਗਏ।  ਕਾਰਜਕਾਰਨੀ ਵਿਚ ਚਾਰ ਜਰਨਲ ਮੈਂਬਰ ਚੁਣੇ ਗਏ ਜਿਨ੍ਹਾਂ ਵਿਚ ਸੱਤਾ ਵੈਰੋਵਾਲੀਆ , ਮੁਖਤਿਆਰ ਸਿੰਘ , ਮਨਵੀਰ ਸਿੰਘ ਤੇ ਅਵਤਾਰ ਸਿੰਘ ਟਹਿਣਾ ਸ਼ਾਮਿਲ ਹੋਏ ।
ਵਰਨਣਯੋਗ ਹੈ ਕਿ ਇਹ ਸਮਾਗਮ ਊੜੇ-ਐੜੇ ਨਾਲ ਸ਼ਿੰਗਾਰੇ ਇਕ ਰੈਸਟੋਰੈਂਟ ‘ਲਵ ਪੰਜਾਬ’ ਮੈਨੁਰੇਵਾ ਦੇ ਵਿਚ ਹੋਇਆ ਅਤੇ ਇਸੇ ਕੰਧ ਦੇ ਸਾਹਮਣੇ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਪ੍ਰੇਮੀਆਂ ਨੇ ਸਾਹਿਤਕ ਸੱਥ ਦੀ ਸਿਰਜਣਾ ਕੀਤੀ। ਇਹ ਸੰਸਥ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਸਾਹਿਤ ਅਕਾਦਮੀ ਲੁਧਿਆਣਾ ਨਾਲ ਰਾਬਤਾ ਕਾਇਮ ਕਰਕੇ ਅਧਿਕਾਰਕ ਤੌਰ ਤੇ ਨਿਊਜ਼ੀਲੈਂਡ ਵਿਚ ਸਾਹਿਤਕ ਗਤੀਵਿਧੀਆਂ ਦਾ ਇੱਕ ਪੁਲ ਬਣਕੇ ਕੰਮ ਕਰੇਗੀ। ਇਸੇ ਮੌਕੇ ਸੰਸਥਾ ਨੇ ਸਥਾਨਿਕ ਸਿਆਸਤ ਦੀਆਂ ਗਤੀਵਿਧੀਆਂ ਜਾਂ ਕਿਸੇ ਵਿਸ਼ੇਸ਼ ਧਿਰ ਦੇ ਨਾਲ ਜੁੜਕੇ ਕੰਮ ਕਰਨ ਦੀ ਥਾਂ ‘ਤੇ ਵਿਚਾਰਕ ਪਰਵਾਹ ਨੂੰ ਚਲਾਉਣ ਲਈ ਯਤਨਸ਼ੀਲ ਰਹਿਣ ਦਾ ਮਤਾ ਵੀ ਸਰਬਸੰਮਤੀ ਨਾਲ ਪਾਸ ਕੀਤਾ ।


Share