ਨਿਊਜ਼ੀਲੈਂਡ ਸਰਕਾਰ ਨੇ ‘ਇੰਸ਼ੈਸ਼ੀਅਲ ਸਕਿਲਜ਼ ਵੀਜ਼ਾ’ ਹੋਲਡਰਾਂ ਦੀ ਵੀਜ਼ਾ ਮਿਆਦ ਵਧਾਈ

1155
Share

ਔਕਲੈਂਡ, 16 ਜੁਲਾਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਸਰਕਾਰ ਨੇ ‘ਇੰਸ਼ੈਸ਼ਈਅਲ ਸਕਿਲਜ਼ ਵੀਜ਼ਾ’ (ਅਤਿ ਜਰੂਰੀ ਮੁਹਾਰਿਤ ਵਾਲੇ ਵੀਜ਼ਿਆਂ)  ਦੀ ਮਿਆਦ ਜੋ ਕਿ 12 ਮਹੀਨਿਆ ਦੀ ਸੀ, ਨੂੰ ਵਧਾ ਕੇ ਹੁਣ ਵੱਧ ਤੋਂ ਵੱਧ ਹੁਣ 24 ਮਹੀਨੇ ਕਰ ਦਿੱਤਾ ਹੈ। ਇਸ ਕੰਮ ਵਾਸਤੇ ਮੰਜ਼ੂਰਸ਼ੁਦਾ ਰੁਜ਼ਗਾਰ ਦਾਤਾ (ਐਕਰੀਡੇਟਿਡ ਇੰਪਲਾਇਰ-Accredited Employer Work Visa) ਦਾ ਜੋ ਨਵਾਂ ਕਾਨੂੰਨ ਪਹਿਲੀ ਨਵੰਬਰ ਤੋਂ ਲਾਗੂ ਹੋਣ ਵਾਲਾ ਸੀ, ਨੂੰ ਹਾਲ ਦੀ ਘੜੀ ਅਗਲੇ ਸਾਲ ਦੇ ਅੱਧ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। 19 ਜੁਲਾਈ 2021 ਤੋਂ ਹੁਣ ਇੰਸ਼ੈਸ਼ਲੀਅਲ ਸਕਿਲ ਵੀਜ਼ੇ ਵਾਲੇ ਉਸੇ ਥਾਂ ਉਤੇ ਕੰਮ ਕਰਦੇ ਰਹਿਣ ਲਈ ਆਪਣਾ ਵੀਜ਼ਾ ਵਧਾਉਣ ਵਾਸਤੇ ਅਪਲਾਈ ਕਰ ਸਕਦੇ ਹਨ। ਔਸਤਨ ਤਨਖਾਹ ਦੇ ਹੇਠਾਂ ਤਨਖਾਹ ਪ੍ਰਾਪਤ ਕਰਨ ਵਾਲਿਆਂ ਲਈ ਇਸ ਵੀਜ਼ੇ ਦੀ ਮਿਆਦ 12 ਤੋਂ 24 ਮਹੀਨੇ ਕਰ ਦਿੱਤੀ ਗਈ ਹੈ, ਜਦ ਕਿ ਔਸਤਨ ਤੋਂ ਉਪਰ ਵਾਲਿਆਂ ਦੀ ਵੀਜ਼ਾ ਮਿਆਦ ਤਿੰਨ ਸਾਲ ਹੀ ਰੱਖੀ ਹੋਈ ਹੈ।
ਅਰਜ਼ੀਆਂ ਦਾ ਕੰਮ ਕੀਤਾ ਸੌਖਾ: 19 ਜੁਲਾਈ ਤੋਂ 28 ਅਗਸਤ ਤੱਕ ਅਰਜ਼ੀਆਂ ਕਾਗਜ਼ ਉਤੇ ਲਈਆਂ ਜਾਣਗੀਆਂ ਜਦ ਕਿ 30 ਅਗਸਤ ਤੋਂ ਇਹ ਕੰਮ ਆਨ ਲਾਈਨ ਕੀਤਾ ਜਾਵੇਗਾ। ਜਿਹੜੇ ਰੁਜ਼ਗਾਰ ਦਾਤਾਵਾਂ ਕੋਲ ਕੰਮ ਕਰਦੇ ਕਾਮੇ ਵੀਜ਼ਾ ਵਧਾਉਣਾ ਚਾਹੰੁਦੇ ਹੋਣ ਉਨ੍ਹਾਂ ਨੂੰ ਇਹ ਸਾਬਿਤ ਨਹੀਂ ਕਰਨਾ ਹੋਏਗਾ ਕਿ ਉਨ੍ਹਾਂ ਨੂੰ ਉਸ ਵਰਗਾ ਹੋਰ ਕਾਮਾ ਨਹੀਂ ਮਿਲ ਰਿਹਾ।  ਜੇਕਰ ਕੋਈ ਖਾਲੀ ਜਗ੍ਹਾ ਭਰਨੀ ਹੋਏਗੀ ਤਾਂ ਉਸਨੂੰ ਅਜਿਹਾ ਕਰਨਾ ਹੋਏਗਾ, ਜਾਂ ਫਿਰ ਉਥੇ ਜਿੱਥੇ ਉਸਦਾ ਵਰਕਰ ਬਦਲੀ ਹੋ ਕੇ ਜਾ ਰਿਹਾ ਹੋਵੇਗਾ। ਜੇਕਰ ਕਾਮਾ ਉਸੇ ਥਾਂ ਉਤੇ ਕੰਮ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਨਵਾਂ ਐਗਰੀਮੈਂਟ ਵੀ ਨਹੀਂ ਬਨਾਉਣਾ ਪਵੇਗਾ। ਕਿਸੇ ਮੈਡੀਕਲ ਅਤੇ ਪੁਲਿਸ ਕਲੀਅਰਿੰਸ ਸਰਟੀਫਿਕੇਟ ਦੀ ਲੋੜ ਨਹੀਂ ਪਵੇਗੀ ਪਰ ਪਹਿਲਾਂ ਦਿੱਤਾ ਹੋਣਾ ਚਾਹੀਦਾ। ਅੰਤ ਕਹਿ ਸਕਦੇ ਹਾਂ ਕਿ ਸਰਕਾਰ ਚਾਹੁੰਦੀ ਹੈ ਕਿ ਕਰੋਨਾ ਦੇ ਚਲਦਿਆਂ ਉਹ ਜਿਆਦਾ ਪੰਗਿਆਂ ਵਿਚ ਨਹੀਂ ਪੈਣਾ ਚਾਹੁੰਦੀ ਅਤੇ ਨਾ ਹੀ ਬਹੁਤਾ ਕਿਸੀ ਨੂੰ ਤੰਗ ਪ੍ਰੇਸ਼ਾਨ ਕਰਨਾ ਚਾਹੁੰਦੀ ਹੈ, ਸੋ ਮਤਲਬ ਇਹ ਕਿ ਜਿੱਥੇ ਟਿਕੇ ਹੋ ਕੰਮ ਕਰਦੇ ਰਹੋ।


Share