ਨਿਊਜ਼ੀਲੈਂਡ ਸਰਕਾਰ ਦੀ ਬੇਨਤੀ ਉਤੇ ‘ਏਅਰ ਇੰਡੀਆਂ’ ਦੀਆਂ ਤਿੰਨ ਫਲਾਈਟਾਂ ਅੱਗੇ ਪਈਆਂ

750
Share

ਔਕਲੈਂਡ, 22 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਜਿਵੇਂ ਕਿ ਕੱਲ੍ਹ ਦੀਆਂ ਖਬਰਾਂ ਸਨ ਕਿ ਨਿਊਜ਼ੀਲੈਂਡ ਸਰਕਾਰ ਦੇ ਕੋਲ ਐਨੇ ਕੁ ਵਤਨ ਵਾਪਿਸੀ ਵਾਲੇ ਕੀਵੀ ਆ ਗਏ ਹਨ ਕਿ ਉਨ੍ਹਾਂ ਕੋਲ ਹੁਣ 14 ਦਿਨਾਂ ਵਾਸਤੇ ਏਕਾਂਤਵਾਸ ਕਰਨ ਲਈ ਪ੍ਰਬੰਧਕੀ ਹੋਟਲ ਖਾਲੀ ਨਹੀਂ ਹਨ। ਇਸ ਕਰਕੇ ਨਿਊਜ਼ੀਲੈਂਡ ਸਰਕਾਰ ਦੀ ਤਰਫ ਤੋਂ ਬੇਨਤੀ ਕਰਨ ਉਤੇ ਭਾਰਤ ਤੋਂ ਆਉਣ ਵਾਲੀਆਂ ਤਿੰਨ ਫਲਾਈਟਾਂ ਅੱਗੇ ਵਧਾ ਦਿੱਤੀਆਂ ਗਈਆਂ ਹਨ। ਹੁਣ 26 ਜੂਨ ਵਾਲੀ ਫਲਾਈਟ 28 ਨੂੰ, 28 ਜੂਨ ਵਾਲੀ 1 ਜੁਲਾਈ ਨੂੰ ਅਤੇ 30 ਜੂਨ ਵਾਲੀ 3 ਜੁਲਾਈ ਨੂੰ ਔਕਲੈਂਡ ਆਵੇਗੀ। ਨਿਊਜ਼ੀਲੈਂਡ ਆਉਣ ਵਾਲੀਆਂ ਫਲਾਈਟਾਂ ਅਤੇ ਵਾਪਿਸ ਜਾਣ ਵਾਲੀਆਂ ਫਲਾਈਟਾਂ ਦਾ ਵੇਰਵਾ ਇਸ ਤਰ੍ਹਾਂ ਹੈ।

ਦਿੱਲੀ ਅਤੇ ਮੁੰਬਈ ਤੋਂ ਔਕਲੈਂਡ
23-Jun-20 AI 1316 MUMBAI 14:00 AUCKLAND 12:00 24-Jun-20
27-Jun-20 AI 1316 DELHI 19:30 AUCKLAND 16:30 28-Jun-20
30-Jun-20 AI 1316 DELHI 19:30 AUCKLAND 16:30 1-Jul-20
2-Jul-20 AI 1316 MUMBAI 18:30 AUCKLAND 16:30 3-Jul-20
ਔਕਲੈਂਡ ਤੋਂ ਮੁੰਬਈ ਅਤੇ ਦਿੱਲੀ 

22-Jun-20 AI 1317 AUCKLAND 18:30 MUMBAI 3:45 23-Jun-20
24-Jun-20 AI 1317 AUCKLAND 14:00 DELHI 23:30 24-Jun-20
28-Jun-20 AI 1317 AUCKLAND 18:30 DELHI 4:00 29-Jun-20
1-Jul-20 AI 1317 AUCKLAND 18:30 DELHI 4:00 2-Jul-20
3-Jul-20 AI 1317 AUCKLAND 18:30 DELHI 4:00 4-Jul-20

Share