ਨਿਊਜ਼ੀਲੈਂਡ ‘ਵਾਇਰਲੈਸ ਪਾਵਰ ਟਰਾਂਸਮਿਸ਼ਨ’ ਤਕਨਾਲੋਜੀ ਰਾਹੀਂ ਭੇਜੇਗਾ ਬਿਜਲੀ

261
ਤਸਵੀਰ ਵਿਚ ਉਦਮੀ ਸ੍ਰੀ ਗ੍ਰੈਗ ਕੁਸ਼ਨਿਰ ਜੋ ਇਸ ਕਾਰਜ ਨੂੰ ਲੈ ਕੇ ਮੈਦਾਨ ਵਿਚ ਹਨ।
Share

ਦੇਖਦੇ ਰਹਿ ਜਾਣਗੇ ਖੰਭੇ: ਉਡਕੇ ਜਾਵੇਗੀ ਬਿਜਲੀ
-ਪਹਾੜੀ ਇਲਾਕਿਆਂ ਅਤੇ ਸਮੁੰਦਰੀ ਟਾਪੂਆਂ ਦੇ ਲਈ ਹੋਵੇਗਾ ਕੰਮ ਸੌਖਾ
-ਖਰਾਬ ਮੌਸਮ ’ਚ ਤਾਰਾਂ, ਖੰਬੇ ਟੁੱਟਣ ਅਤੇ ਬਿਜਲੀ ਜਾਣ ਦਾ ਨਹੀਂ ਰਹੇਗਾ ਖਤਰਾ
ਔਕਲੈਂਡ, 6 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਤਕਨਾਲੋਜੀ ਐਨੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਕਿ ਜੇਕਰ ਲੋਕ ਨਾਲ-ਨਾਲ ਨਾ ਤੁਰੇ ਤਾਂ ਪੈਂਡਾ ਪੂਰਾ ਕਰਨ ਦੇ ਵਿਚ ਬਹੁੱਤ ਵੱਡਾ ਫਰਕ ਪੈ ਜਾਇਆ ਕਰਨਾ। ਜ਼ਮਾਨਾ ਤਾਰਾਂ ਤੋਂ ਰਹਿਤ ਸਾਧਨ ਯੁਕਤ ਅਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਆਪਣੇ ਆਪ ਨੂੰ ਪਾ ਕੇ ਘਰ ਬੈਠੇ ਵਾਂਗ ਮਹਿਸੂਸ ਕਰਨਾ ਚਾਹੁੰਦਾ ਹੈ। ਮੋਬਾਇਲਾਂ ਨੇ ਜ਼ਮੀਨੀ ਫੋਨ ਲਾਈਨਾਂ ਨੂੰ ਸੁੱਕਣੇ ਪਾ ਛੱਡਿਆ ਹੈ ਅਤੇ ਹੁਣ ਵਾਰੀ ਹੈ ਬਿਜਲੀ ਦੀਆਂ ਤਾਰਾਂ ਦੀ। ਉਚੇ ਲੰਬੇ ਖੰਬਿਆਂ ਅਤੇ ਮੋਟੀਆਂ ਬਿਜਲੀ ਦੀਆਂ ਤਾਰਾਂ ਹਮੇਸ਼ਾਂ ਤਣ ਕੇ ਆਪਣਾ ਜਾਲ ਵਿਛਾਈ ਨਜ਼ਰ ਆਉਂਦੀਆਂ ਹਨ ਅਤੇ ਮਾੜਾ ਵਿਅਕਤੀ ਇਨ੍ਹਾਂ ਦੇ ਨੇੜੇ ਜਾਣ ਤੋਂ ਡਰਦਾ ਹੈ। ਪਰ ਲਗਦਾ ਹੈ ਕਿ ਹੁਣ ਇਹ ਖੰਬੇ ਵੀ ਜਲਦੀ ਹੀ ਵੇਖਦੇ ਹੀ ਰਹਿ ਜਾਣਗੇ ਜਦੋਂ ਤਾਰਾਂ ਦੇ ਵਿਚ ਹੁਣ ਤੱਕ 150 ਸਾਲਾਂ ਦੇ ਵੱਧ ਸਮੇਂ ਤੋਂ ਛੱਮ-ਛੱਮ ਕਰਕੇ ਦੌੜਦੀ ਬਿਜਲੀ ਹੁਣ ਹਵਾ ਦੇ ਵਿਚ ਉਡ ਕੇ ਕਿਤੇ ਦੀ ਕਿਤੇ ਪਹੁੰਚ ਜਾਇਆ ਕਰੇਗੀ। ਵਾਇਰਲੈਸ ਬਿਜਲੀ ਦੀ ਖੋਜ ਬਾਰੇ ਪਹਿਲਾਂ ਨਿਕੋਲਾ ਟੈਸਲਾ ਨੇ ਖੋਜ਼ ਸ਼ੁਰੂ ਹੋਈ ਸੀ, ਪਰ ਅਧੂਰੀ ਰਹਿ ਗਈ ਸੀ, ਪਰ  ਉਸਨੇ ਬਿਜਲੀ ਖੇਤਰ ਦੇ ਵਿਚ ਡੀ.ਸੀ. ਕਰੰਟ ਨੂੰ ਏ. ਸੀ.ਕਰੰਟ ਦੇ ਵਿਚ ਤਬਦੀਲ ਕਰ ਲਿਆ ਸੀ। ਅਮਰੀਕੀ ਫੌਜ ਨੇ ਵੀ ਥੋੜ੍ਹੀ ਦੂਰੀ ਤੱਕ (1.6 ਕਿਲੋਮੀਟਰ 34 ਕਿਲੋਵਾਟ) ਤਾਰਾਂ ਰਹਿਤ ਬਿਜਲੀ ਭੇਜਣ ਦੇ ਵਿਚ ਸਫਲਤਾ ਪ੍ਰਾਪਤ ਕੀਤੀ। ਪਰ ਹੁਣ ਨਿਊਜ਼ੀਲੈਂਡ ਦੇ ਵਿਚ ਵਸੇ ਇਕ ਰੂਸੀ ਮੂਲ ਦੇ ਉਦਮੀ ਅਤੇ ਕੰਪਿਊਟਰ ਸਾਇੰਸ (ਅਮਰੀਕਾ) ਦੇ ਮਾਹਿਰ ਸ੍ਰੀ ਗ੍ਰੈਗ ਕੁਸ਼ਨਿਰ ਜੋ ਕਿ ਵਾਇਕਾਟੋ ਯੂਨੀਵਰਸਿਟੀ ਤੋਂ ਪੀ. ਐਚ.ਡੀ. ਸਕਾਲਰਸ਼ਿਪ ਹਨ, ਨੇ ਇਹ ਠਾਣ ਲਈ ਹੈ ਕਿ ਉਹ ਵਾਇਰਲੈਸ ਬਿਜਲੀ ਨੂੰ ਲੰਬੀ ਦੂਰੀ ਤੱਕ ਲਿਜਾ ਕੇ ਵਿਖਾਏਗਾ। ਇਸਦੀ ਕੰਪਨੀ ‘ਏਮਰੌਡ’ ਦੀ ਪੂਰੀ ਤਕਨੀਕੀ ਟੀਮ ਦਾ ਉਦੇਸ਼ ਹੈ ਕਿ ਬਿਜਲੀ ਕਿਤੇ ਵੀ (ਪਾਵਰ ਐਨੀਵਿਅਰ) ਉਪਬਲਧ ਕਰਾਉਣੀ ਹੈ। ਨਿਊਜ਼ੀਲੈਂਡ ਸਰਕਾਰ ਨੇ ਵੀ ਇਸ ਕੰਪਨੀ ਦੀ ਖੋਜ ਲਈ ਵੱਡੀ ਸਹਾਇਤਾ (ਕੀਤੀ ਹੈ ਅਤੇ ਬਿਜਲੀ ਕੰਪਨੀ ‘ਪਾਵਰਕੋ’ ਦੇ ਨਾਲ ਵੀ ਇਸ ਦੀ ਸਾਂਝ ਪੈ ਗਈ ਹੈ। ਏਮਰੌਡ ਕੰਪਨੀ ਇਸ ਵੇਲੇ ਤੱਕ ਇਸ ਪ੍ਰਾਜੈਕਟ ਉਤੇ ਇਕ ਮਿਲੀਅਨ ਡਾਲਰ ਖਰਚ ਚੁੱਕੀ ਹੈ। ਕੰਪਨੀ ਦੇ ਚੀਫ ਸਾਇੰਸ ਅਫਸਰ ਸ੍ਰੀ ਰੇਅ ਸਿੰਪਕਿਨ ਨੂੰ ਸਾਇੰਸ ਦੇ ਵਿਚ ਲਾਈਫ ਟਾਈਮ ਐਵਾਰਡ ਵੀ ਮਿਲ ਚੁੱਕਾ ਹੈ।
ਇਹ ਕੰਪਨੀ ਇਸ ਤਕਨਾਲੋਜੀ ਉਤੇ ਕੰਮ ਕਰ ਰਹੀ ਹੈ ਕਿ ਬਿਜਲੀ ਦੇ ਮੁੱਢਲੇ ਸੈਂਟਰ (ਬੇਸ) ਤੋਂ ਬਿਜਲੀ ਦੀਆਂ ਇਲੈਕਟ੍ਰੋਮੈਗਨੇਟਿਕ ਕਿਰਨਾਂ ਨੂੰ ਲੰਬੀ ਦੂਰੀ ਤੱਕ (ਬਿਨਾਂ ਤਾਰਾਂ ਤੋਂ) ਆਪਣੇ ਟਰਾਂਸਮਿਟਿੰਗ ਐਨਟੀਨਾ ਤੋਂ ਭੇਜਿਆ ਜਾਵੇਗਾ ਅਤੇ ਦੂਜੇ ਪਾਸੇ ਇਹ ਕਿਰਣਾਂ ਦੂਸਰਾ ਐਨਟੀਨਾ ਫੜ ਲਿਆ ਕਰੇਗਾ ਅਤੇ ਉਨ੍ਹਾਂ ਹੀ ਇਲੈਕਟ੍ਰੋਮੈਗਨੇਟਿਕ ਕਿਰਣਾਂ ਨੂੰ ਦੁਬਾਰਾ ਬਿਜਲੀ ਦੇ ਵਿਚ ਤਬਦੀਲ ਕਰ ਦਿਆ ਕਰੇਗਾ। ਜੇਕਰ ਇਹ ਵੱਡੇ ਪੱਧਰ ਉਤੇ ਸੁਰੱਖਿਆ ਦੇ ਮਾਪਦੰਢਾਂ ਤੋਂ ਹੋਰ ਸਫਲ ਹੋ ਜਾਂਦਾ ਹੈ ਤਾਂ ਬਿਜਲੀ ਦੇ ਕੱਟੇ ਜਾਣ ਦੇ ਮੌਕੇ 85% ਤੱਕ ਘਟ ਜਾਣਗੇ। ਸਮੁੰਦਰ ਦੇ ਵਿਚ ਵਿਛੀਆਂ ਬਿਜਲੀ ਦੀਆਂ ਤਾਰਾਂ ਦਾ ਵੀ ਖਾਤਮਾ ਹੋ ਸਕੇਗਾ। ਪਹਾੜੀ ਇਲਾਕਿਆ, ਸਮੁੰਦਰੀ ਟਾਪੂਆਂ ਉਤੇ ਬਿਜਲੀ ਪਹੁੰਚਣੀ ਸੌਖੀ ਹੋ ਜਾਵੇਗੀ। ਖਰਾਬ ਮੌਸਮ ਦੇ ਵਿਚ ਤਾਰਾਂ ਦੇ ਟੁੱਟਣ ਦਾ ਡਰ ਨਹੀਂ ਰਹੇਹਾ ਅਤੇ ਖੰਭਿਆਂ ਦੇ ਟੁੱਟਣ ਦਾ ਡਰ ਨਹੀਂ ਰਹੇਗਾ।


Share