ਨਿਊਜ਼ੀਲੈਂਡ ਪੁਲਿਸ ਨਾਕਿਆਂ ਉਤੇ ਰੁਕਣ ਦੀ ਬਜਾਏ ਗੱਡੀਆਂ ਭਜਾਉਣ ਵਾਲਿਆਂ ਦੇ ਵਿਚ ਰਿਕਾਰਡ ਵਾਧਾ

665
Share

ਪੁਲੀਸ ਸਟਾਪ:    ਪਰ ਰੁਕਦੇ ਕਿੱਥੇ ਆ…
ਔਕਲੈਂਡ, 23 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਪੁਲਿਸ ਨਾਕਿਆਂ ਉਤੇ ਜੇਕਰ ਕਿਸੀ ਨੂੰ ਰੋਕਿਆ ਜਾਂਦਾ ਹੈ ਤਾਂ ਚੰਗਾ ਸ਼ਹਿਰੀ  ਉਤੇ ਆਮ ਤੌਰ ‘ਤੇ ਰੁਕ ਕੇ ਸਹਿਯੋਗ ਕਰਨਾ ਚਾਹੇਗਾ ਪਰ ਕਹਿੰਦੇ ਨੇ ਜਿਨ੍ਹਾਂ ਦੇ ਪੈਰ ਚੱਕਰ ਲੱਗਿਆ ਹੋਵੇ ਉਹ ਰੁਕਦੇ ਕਿੱਥੇ ਆ। ਜਾਰੀ ਅੰਕੜੇ ਦਸਦੇ ਹਨ ਕਿ ਪੁਲਿਸ ਨਾਕਿਆਂ ਉਤੇ ਨਾ ਰੁਕਣ ਵਾਲਿਆਂ ਦੀ ਗਿਣਤ ਦੇ ਵਿਚ ਰਿਕਾਰਡ ਵਾਧਾ ਹੋਇਆ ਹੈ। 2020 ਸਾਲ ਦੀ ਪਹਿਲੀ ਤਿਮਾਹੀ ਦੇ ਵਿਚ ਵੇਖਿਆ ਜਾਵੇ ਤਾਂ 1398 ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਦੇ ਵਿਚ ਪੁਲਿਸ ਨਾਕਿਆਂ ਉਤੇ ਲੋਕ ਨਹੀਂ ਰੁਕੇ ਇਸਦੇ ਉਲਟ ਗੱਡੀ ਭਜਾ ਕੇ ਲੈ ਜਾਂਦੇ ਹਨ। ਪੰਜ ਸਾਲ ਪਹਿਲਾਂ 2015 ਦੀ ਪਹਿਲੀ ਤਿਮਾਰੀ ਦੇ ਅੰਕੜੇ ਵੇਖੇ ਜਾਣ ਤਾਂ ਇਹ ਅੱਧੇ ਨਜ਼ਰ ਆਉਂਦੇ ਹਨ। ਪੁਲਿਸ ਨਾਕਿਆਂ ਜਾਂ ਪੁਲਿਸ ਦੇ ਰੋਕਣ ‘ਤੇ ਨਾ ਰੁਕਣ ਬਾਅਦ ਗੱਡੀ ਭਜਾਉਣ ਦੌਰਾਨ ਪਿਛਲੇ ਸਾਲ 8 ਲੋਕਾਂ ਦੀ ਦੁਰਘਟਨਾ ਬਾਅਦ ਮੌਤ ਹੋਈ, ਪਰ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਦੇ ਵਿਚ ਹੀ ਤਿੰਨ ਮੌਤਾਂ ਹੋ ਚੁੱਕੀਆਂ ਹਨ। ਚਿਲਡਰਨ ਕਮਿਸ਼ਨਰ ਜੱਜ ਐਂਡਰੀਊ ਬੇਕਰੌਫਟ ਨੇ ਕਿਹਾ ਹੈ ਕਿ ਪੁਲਿਸ ਨੂੰ ਉਸ ਸਮੇਂ ਅਜਿਹੇ ਲੋਕਾਂ ਦਾ ਪਿੱਛਾ ਨਹੀਂ ਕਰਨਾ ਚਾਹੀਦਾ ਜਦੋਂ ਕਾਰ ਵਿਚ ਛੋਟੇ ਬੱਚੇ ਬੈਠੇ ਹੋਣ।


Share