ਨਿਊਜ਼ੀਲੈਂਡ ਪਾਰਲੀਮੈਂਟ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਪਾਏ ਯੋਗਦਾਨ ਬਦਲੇ ਸਿੱਖ ਕੌਮ ਦਾ ਧੰਨਵਾਦ!

833
Share

ਪੁਲਿਸ ਪ੍ਰਸ਼ਾਸਨ ਵੱਲੋ ਸੁਪਰੀਮ ਸਿੱਖ ਸੁਸਾਇਟੀ ਨੂੰ ਦਿੱਤਾ ਗਿਆ ਪ੍ਰਸ਼ੰਸਾ ਪੱਤਰ।
ਨਿਊਜ਼ੀਲੈਂਡ ਕੋਰੋਨਾ ਤੋਂ ਪੂਰਨ ਮੁਕਤੀ ਪਾਉਣ ਵਾਲਾ ਵਿਸ਼ਵ ਦਾ ਪਹਿਲਾ ਦੇਸ਼ ਬਣਿਆ।

ਨਿਊਜ਼ੀਲੈਂਡ, 10 ਜੂਨ (ਬਿੰਦਰ ਸਿੰਘ ਖੁੱਡੀ ਕਲਾਂ/ ਪੰਜਾਬ ਮੇਲ)-  ਚੀਨ ਦੇ ਵੂਹਾਨ ਤੋਂ ਤਕਰੀਬਨ ਸੱਤ ਮਹੀਨੇ ਪਹਿਲਾਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਮੁਲਕਾਂ ਨੂੰ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ।ਬਲਕਿ ਕੋਰੋਨਾ ਪੀੜਿਤਾਂ ਦੇ ਅੰਕੜੇ ਵਿੱਚ ਦਿਨ ਪ੍ਰਤੀ ਦਿਨ ਇਜ਼ਾਫਾ ਹੁੰਦਾ ਜਾ ਰਿਹਾ ਹੈ।ਕੋਰੋਨਾ ਨੇ ਕਹਿੰਦੇ ਕਹਾਉਂਦੇ ਮੁਲਕਾਂ ਦੀ ਭੂਤਨੀ ਭੁਲਾ ਰੱਖੀ ਹੈ।ਆਪਣੇ ਮੁਲਕ ਦੀਆਂ ਸਿਹਤ ਸੇਵਾਵਾਂ ਦਾ ਦਮ ਭਰਨ ਵਾਲੇ ਮੁਲਕ ਵੀ ਅੱਖ ‘ਚ ਪਾਏ ਨਹੀਂ ਰੜਕ ਰਹੇ।ਹੋਰ ਤਾਂ ਹੋਰ ਵਿਸ਼ਵ ਦੀ ਮਹਾਂਸ਼ਕਤੀ ਅਮਰੀਕਾ ਨੂੰ ਭਾਰਤ ਕੋਲੋ ਡਰਾ ਧਮਕਾ ਕੇ ਮਲੇਰੀਏ ਦੀ ਦਵਾਈ ਲੈ ਕੇ ਕੋਰੋਨਾ ਮਰੀਜਾਂ ਦੇ ਇਲਾਜ ਦਾ ਬੁੱਤਾ ਸਾਰਨਾ ਪੈ ਰਿਹਾ ਹੈ।ਸਭ ਮੁਲਕਾਂ ਵੱਲੋਂ ਲਾਕਡਾਊਨ ਨੁੰ ਹੀ ਕੋਰੋਨਾ ਖਿਲਾਫ ਲੜਾਈ ਦਾ ਇੱਕੋ ਇੱਕ ਹਥਿਆਰ ਸਮਝਿਆ ਜਾ ਰਿਹਾ ਹੈ।ਪਰ ਲਾਕਡਾਊਨ ਕਿੰਨ•ੀ ਕੁ ਦੇਰ ਜਾਰੀ ਰੱਖਿਆ ਜਾ ਸਕਦਾ ਹੈ?ਅਤੇ ਲਾਕਡਾਊਨ ਕਿਸੇ ਮੁਲਕ ਦੀ ਅਰਥ ਵਿਵਸਥਾ ਨੂੰ ਕਿਸ ਪ੍ਰਕਾਰ ਪ੍ਰਭਾਵਿਤ ਕਰ ਸਕਦਾ ਹੈ ਅਰਥ ਸ਼ਾਸਤਰੀ ਭਲੀਭਾਂਤ ਜਾਣਦੇ ਹਨ।ਸ਼ਾਇਦ ਸਾਡੇ ਮੁਲਕਾਂ ‘ਚ ਕੋਰੋਨਾ ਦੇ ਕਹਿਰ ‘ਚ ਇਜ਼ਾਫੇ ਦਾ ਆਲਮ ਜਾਰੀ ਰਹਿਣ ਦੇ ਬਾਵਜੂਦ ਸਰਕਾਰਾਂ ਨੂੰ ਲਾਕਡਾਊਨ ਵਿੱਚ ਢਿੱਲ ਦੇਣ ਪਿੱਛੇ ਇਹੋ ਵਜ•ਾ ਹੈ?
ਸਾਰੇ ਹੀ ਮੁਲਕਾਂ ਵੱਲੋਂ ਅੰਤਰਾਸ਼ਟਰੀ ਸਰਹੱਦਾਂ ਸੀਲ ਕਰਕੇ ਕੋਰੋਨਾ ਖਿਲਾਫ ਲੜਾਈ ਜਾਰੀ ਰੱਖੀ ਜਾਣ ਦੇ ਬਾਵਜੂਦ ਸਾਰੇ ਹੀ ਮੁਲਕਾਂ ‘ਚ ਕੋਰੋਨਾ ਪੀੜਿਤਾਂ ਦਾ ਅੰਕੜਾ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ।ਬਹੁਗਿਣਤੀ ਮਾਹਿਰਾਂ ਵੱਲੋਂ ਲੋਕਾਂ ਨੂੰ ਕੋਰੋਨਾ ਸਾਵਧਾਨੀਆਂ ਅਨੁਸਾਰ ਆਪਣੀ ਜੀਵਨ ਸ਼ੈਲੀ ਤਬਦੀਲ ਕਰ ਲੈਣ ਦੀ ਸਲਾਹਾਂ ਦੇ ਕੇ ਇੱਕ ਤਰ•ਾਂ ਨਾਲ ਕੋਰੋਨਾ ਤੋਂ ਪੂਰਨ ਮੁਕਤੀ ਦੀਆਂ ਉਮੀਦਾਂ ‘ਤੇ ਉਂਗਲ ਧਰੀ ਜਾ ਰਹੀ ਹੈ।ਮਾਹਿਰਾਂ ਤੋਂ ਲੈ ਕੇ ਆਮ ਲੋਕਾਂ ਤੱਕ ਸਭ ਨੇ ਇਹ ਮੰਨ• ਲਿਆ ਜਾਪਦਾ ਹੈ ਕਿ ਕੋਰੋਨਾ ਦਾ ਪੂਰਨ ਖਾਤਮਾ ਮੁਸ਼ਕਿਲ ਹੀ ਨਹੀਂ ਅਸੰਭਵ ਹੈ।
ਪਰ ਇਹਨਾਂ ਸਾਰੀਆਂ ਨਾ ਉਮੀਦੀਆਂ ਦਰਮਿਆਨ ਬੜੀ ਹੀ ਆਸ ਪੂਰਨ ਖਬਰ ਨਿਊਜ਼ੀਲੈਡ ਤੋਂ ਆ ਰਹੀ ਹੈ।ਮੀਡੀਆ ਰਿਪੋਰਟਾਂ ਅਨੁਸਾਰ ਨਿਊਜ਼ੀਲੈਂਡ  ਨੇ ਕੋਰੋਨਾ ਖਿਲਾਫ ਲੜਾਈ ਜਿੱਤ ਲਈ ਹੈ।ਕਹਿਣ ਤੋਂ ਭਾਵ ਹੈ ਕਿ ਨਿਊਜ਼ੀਲੈਂਡ ‘ਚ ਹੁਣ ਕੋਈ ਵੀ ਕੋਰੋਨਾ ਮਰੀਜ ਨਹੀਂ ਹੈ।ਨਿਊਜ਼ੀਲੈਂਡ ਦੇ ਸਿਹਤ ਪ੍ਰਬੰਧਾਂ ਸਮੇਤ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਧਾਂਕ ਪੂਰੇ ਵਿਸ਼ਵ ‘ਚ ਮਹਿਸੂਸ ਕੀਤੀ ਜਾ ਰਹੀ ਹੈ।ਕਿਹਾ ਜਾ ਰਿਹਾ ਹੈ ਕਿ ਇਸ ਮੁਲਕ ਵਿੱਚ ਪਿਛਲੇ ਸਤਾਰਾਂ ਦਿਨਾਂ ਤੋਂ ਕੋਰੋਨਾ ਦਾ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ।ਇੱਕੋ ਇੱਕ ਕੋਰੋਨਾ ਮਰੀਜ ਸੀ ਜੋ ਕਿ ਬੀਤੇ ਦਿਨੀਂ ਤੰਦਰੁਸਤ ਹੋ ਕੇ ਆਪਣੇ ਘਰ ਚਲਾ ਗਿਆ ਹੈ।ਕੋਰੋਨਾ ਤੋਂ ਪੁਰਨ ਮੁਕਤੀ ਉਪਰੰਤ ਮੁਲਕ ‘ਚ ਜਸ਼ਨ ਵਰਗਾ ਮਾਹੌਲ ਹੈ।ਸਰਕਾਰ ਵੱਲੋਂ ਅੰਦਰੂਨੀ ਪਾਬੰਦੀਆਂ ਹਟਾ ਕੇ ਸਾਵਧਾਨੀਆਂ ਦੇ ਅੰਗ ਸੰਗ ਸਮੂਹ ਗਤੀਵਿਧੀਆਂ ਮੁੜ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।ਪਰ ਫਿਲਹਾਲ ਅੰਤਰਾਸ਼ਟਰੀ ਸਰਹੱਦਾਂ ਇੱਥੋਂ ਤੱਕ ਕਿ ਸੁਰੱਖਿਅਤ ਮੁਲਕ ਆਸਟਰੇਲੀਆ ਨਾਲ ਵੀ ਹੱਦ ਖੋਲਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕੀਤਾ ਗਿਆ ਹੈ।ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਮੁਲਕ ਵਿੱਚੋਂ ਕੋਰੋਨਾ ਦਾ ਪੂਰਨ ਖਾਤਮਾ ਉਸ ਲਈ ਅਕਹਿ ਖੁਸ਼ੀ ਦਾ ਅਹਿਸਾਸ ਹੈ।ਉਸ ਦਾ ਕਹਿਣਾ ਹੈ ਕਿ ਮੈਂ ਖੁਸ਼ੀ ਵਿੱਚ ਨੱਚ ਉੱਠੀ ਹਾਂ ਪਰ ਇੰਨ•ੀ ਵੱਡੀ ਪ੍ਰਾਪਤ ਦੇ ਬਾਵਜੂਦ ਉਹਨਾਂ ਸਮੂਹ ਦੇਸ਼ ਵਾਸੀਆਂ ਨੂੰ ਇੱਕ ਡਾਇਰੀ ਲਗਾ ਕੇ ਹਰ ਆਉਣ ਜਾਣ ਵਾਲੇ ਦਾ ਪਤਾ ਨੋਟ ਕਰਦੇ ਰਹਿਣ ਦੀ ਤਾਕੀਦ ਕੀਤੀ ਹੈ।
ਨਿਊਜ਼ੀਲੈਂਡ ਵਿੱਚੋਂ ਕੋਰੋਨਾ ਦਾ ਪੂਰਨ ਖਾਤਮਾ ਸਿੱਖ ਕੌਮ ਲਈ ਉਸ ਵੇਲੇ ਮਾਣਮੱਤਾ ਹੋ ਗਿਆ ਜਦੋਂ ਨਿਊਜ਼ੀਲੈਂਡ ਦੀ ਪਾਰਲੀਮੈਂਟ ਨੇ ਕੋਰੋਨਾ ਮਹਾਂਮਾਰੀ ਖਿਲਾਫ ਲੜਾਈ ਦੌਰਾਨ ਸਥਾਨਕ ਸਿੱਖ ਸੰਸਥਾਵਾਂ ਵੱਲੋਂ ਨਿਭਾਈ ਭੂਮਿਕਾ ਲਈ ਵਿਸ਼ੇਸ਼ ਧੰਨਵਾਦੀ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ।ਮੁਲਕ ਦੀ ਹਾਊਸਿੰਗ ਮਨਿਸਟਰ ਮੈਗਿਨ ਵੁੱਡ ਵੱਲੋਂ ਲਾਕਡਾÀਨ ਦੌਰਾਨ ਸਿੱਖ ਸੰਸਥਾ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਨਿਭਾਈ ਭੂਮਿਕਾ ਬਦਲੇ ਸਮੁੱਚੀ ਸਿੱਖ ਕੌਮ ਦਾ ਧੰਨਵਾਦ ਕਰਦਾ ਮਤਾ ਪਾਰਲੀਮੈਂਟ ‘ਚ ਲਿਆਂਦਾ ਗਿਆ।ਉਹਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਇਸ ਸਿੱਖ ਸੰਸਥਾ ਨੇ ਲਾਕਡਾਊਨ ਦੌਰਾਨ ਪੱਚੀ ਹਜ਼ਾਰ ਤੋਂ ਜਿਆਦਾ ਲੋਕਾਂ  ਨੂੰ ਭੋਜਨ ਮੁਹੱਈਆ ਕਰਵਾਇਆ ਅਤੇ ਇੱਕ ਲੱਖ ਤੋਂ ਜਿਆਦਾ ਜਰੂਰਤਮੰਦਾਂ ਦੀ ਜਰੂਰਤ ਸਮੇਂ ਸਿਰ ਮੱਦਦ ਕੀਤੀ।ਸਿੱਖ ਕੌਮ ਦਾ ਧੰਨਵਾਦੀ ਮਤਾ ਲਿਆਂਦੇ ਜਾਣ ਦੇ ਸਵਾਲ ਦੇ ਜਵਾਬ ‘ਚ ਮੰਤਰੀ ਨੇ ਕਿਹਾ ਕਿ ਮੈਂ ਲਾਕਡਾਊਨ ਦੌਰਾਨ ਇਸ ਸਿੱਖ ਸੰਸਥਾ ਦੇ ਸੰਪਰਕ ਵਿੱਚ ਰਹੀ ਹਾਂ ਅਤੇ ਮੈਨੂੰ ਪਤਾ ਹੈ ਇਸ ਸੰਸਥਾ ਨੇ ਕਿਵੇਂ ਲੋੜਵੰਦਾਂ ਦੀ ਸਹਾਇਤਾ ਕਰਕੇ ਮੁਲਕ ਨੂੰ  ਮਹਾਂਮਾਰੀ ਦੀ ਜਕੜ ਵਿੱਚੋਂ ਨਿੱਕਲਣ ਵਿੱਚ ਮੱਦਦ ਕੀਤੀ ਹੈ।ਨਿਊਜ਼ੀਲੈਂਡ ਸਰਕਾਰ ਵੱਲੋਂ ਸੁਪਰੀਮ ਸਿੱਖ ਸੰਸਥਾ ਨੂੰ ਮਾਲੀ ਮੱਦਦ ਦੀ ਪੇਸ਼ਕਸ਼ ਵੀ ਕੀਤੀ ਗਈ ਜਿਸ ਨੂੰ ਸਿੱਖ ਸੰਸਥਾ ਵੱਲੋਂ ਨਿਮਰਤਾ ਸਹਿਤ ਠੁਕਰਾ ਦਿੱਤਾ ਗਿਆ।ਸੰਸਥਾ  ਨੇ ਦੱਸਿਆ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਲੰਗਰ ਸੰਗਤਾਂ ਦੇ ਸਹਿਯੋਗ ਨਾਲ ਚੱਲਦੇ ਹਨ।
ਇਸੇ ਦੌਰਾਨ ਮੁਲਕ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਸ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਗਿਆ। ਨਿਊਜ਼ੀਲੈਂਡੇ ਪੁਲਿਸ ਵੱਲੋਂ ਸੰਸਥਾਂ ਨੂੰ ਬਕਾਇਦਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਸ੍ਰ. ਦਲਜੀਤ ਸਿੰਘ ਦਾ ਕਹਿਣਾ ਹੈ ਕਿ ਹੋਰਨਾਂ ਸਿੱਖ ਸੰਸਥਾਂ ਦੇ ਸਹਿਯੋਗ ਨਾਲ ਅਸੀਂ ਗੁਰਦੁਆਰਾ ਸਾਹਿਬ ਤੋਂ ਜਰੂਰਤੰੰਦਾਂ ਲਈ ਗਰੌਸਰੀ ਅਤੇ ਭੋਜਨ ਮੁਹੱਈਏ ਕਰਵਾ ਕੇ ਸਾਹਿਬ ਸ੍ਰੀ ਗੁਰੂ  ਨਾਨਕ ਦੇਵ ਜੀ ਵੱਲੋਂ ਦਰਸਾਏ ਮਨੁੱਖਤਾ ਦੀ ਸੇਵਾ ਦੇ ਦਰਸਾਏ ਮਾਰਗ ‘ਤੇ ਚੱਲਣ ਦਾ ਯਤਨ ਕੀਤਾ ਹੈ।
ਨਿਊਜ਼ੀਲੈਂਡ ਸਰਕਾਰ ਵੱਲੋਂ ਕੋਰੋਨਾ ਖਿਲਾਫ ਲੜਾਈ ‘ਚ ਸਿੱਖ ਸੰਸਥਾ ਦੇ ਯੋਗਦਾਨ ਦੀ ਪ੍ਰਸੰਸਾ ਸਮੁੱਚੀ ਸਿੱਖ ਕੌਮ ਲਈ ਮਾਣਮੱਤਾ ਅਹਿਸਾਸ ਹੈ।ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਵੀ ਸਿੱਖ ਕੌਮ ਦੇ  ਮਹਾਂਮਾਰੀ ਖਿਲਾਫ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਸਿੱਖ ਕੌਮ ਅਤੇ ਗੁਰੁਆਰਾ ਸਾਹਿਬਾਨਾਂ ਦੀ ਹੋਂਦ ਹਰ ਮੁਲਕ ਵਿੱਚ ਹੋਣ ਦੀ ਗੱਲ ਕਹਿ ਚੁੱਕੇ ਹਨ।ਸਾਡੀਆਂ ਸਰਕਾਰਾਂ ਨੂੰ ਵੀ ਨਿਊਜ਼ੀਲੈਂਡ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਖਿਲਾਫ ਲੜੀ ਜੰਗ ਅਤੇ ਸਿੱਖ ਕੌਮ ਦੇ ਸਨਮਾਨ ਬਾਰੇ ਸਬਕ ਜਰੂਰ ਲੈਣਾ ਚਾਹੀਦਾ ਹੈ।


Share