ਨਿਊਜ਼ੀਲੈਂਡ ਪਰਤੇ ਯਾਤਰੀਆਂ ਚੋਂ ਇਕ ਭਾਰਤੀ ਅਤੇ ਅਮਰੀਕੀ ਯਾਤਰੀ ਨਿਕਲੇ ਕਰੋਨਾ ਪਾਜ਼ੇਟਿਵ-ਕੁੱਲ ਐਕਟਿਵ ਕੇਸ ਹੋਏ 10

810
Share

ਔਕਲੈਂਡ, 23 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦੇ ਵਿਚ ਕਰੋਨਾ ਦੀ ਗਿਣਤੀ ਦੇ ਵਿਚ ਹੁਣ ਰੋਜ਼ਾਨਾ ਵਾਧਾ ਹੋਣ ਲੱਗਾ ਹੈ। ਅੱਜ ਜਾਰੀ ਹੋਏ ਪ੍ਰੈਸ ਬਿਆਨ ਵਿਚ ਦੱਸਿਆ ਗਿਆ ਕਿ ਦੋ ਹੋਰ ਨਵੇਂ ਕੇਸ ਆਏ ਹਨ। ਪਹਿਲਾ ਕੇਸ 20 ਸਾਲਾ ਭਾਰਤੀ ਪੁਰਸ਼ ਦਾ ਹੈ ਜੋ 19 ਜੂਨ ਦੀ ਫਲਾਈਟ ਵਿਚ ਆਇਆ ਹੈ ਜਦ ਕਿ ਦੂਜਾ ਲਾਸ ਏਂਜਲਸ ਅਮਰੀਕਾ ਨਾਲ ਸਬੰਧ ਰੱਖਦਾ ਹੈ ਜੋ 18 ਜੂਨ ਨੂੰ ਆਇਆ ਹੈ। ਕੁੱਲ 11 ਕੇਸ ਬਣਦੇ ਹਨ ਪਰ ਇਕ ਠੀਕ ਹੋ ਗਿਆ ਹੈ ਅਤੇ ਹੁਣ ਐਕਟਿਵ ਕੇਸ 10 ਰਹਿ ਗਏ ਹਨ। ਠੀਕ ਹੋਣ ਵਾਲੀ ਔਰਤ ਯੂ. ਕੇ. ਤੋਂ ਆਈ ਹੋਈ ਸੀ। ਭਾਰਤ ਤੋਂ ਆਏ ਇਸ ਪੁਰਸ਼ ਨੂੰ ਜੈਟ ਪਾਰਕ ਹੋਟਲ ਦੇ ਵਿਚ ਭੇਜ ਦਿੱਤਾ ਗਿਆ ਹੈ। ਇਹ ਦੋਵੇਂ ਕੇਸ ਤੀਜੇ ਦਿਨ ਹੋਣ ਵਾਲੇ ਟੈਸਟਾਂ ਦੇ ਵਿਚ ਪਾਏ ਗਏ ਹਨ।  ਸੋਮਵਾਰ ਨੂੰ ਕੁੱਲ 4303 ਟੈੱਸਟ ਪੂਰੇ ਕੀਤੇ ਗਏ ਸਨ।  ਦੇਸ਼ ਭਰ ਵਿੱਚ ਹੁਣ ਤੱਕ ਮੁਕੰਮਲ ਹੋਏ ਟੈੱਸਟਾਂ ਦੀ ਗਿਣਤੀ 348,822 ਹੋ ਗਈ ਹੈ। ਦੇਸ਼ ਵਿਚ ਹੁਣ ਤੱਕ 1515 ਪੁਸ਼ਟੀ ਕੀਤੇ ਗਏ ਅਤੇ ਸੰਭਾਵੀ ਕਰੋਨਾ ਵਾਰਿਸ ਦੇ ਕੇਸ ਆਏ ਹਨ। 1483 ਠੀਕ ਹੋ ਗਏ ਹਨ। 22 ਦੀ ਮੌਤ ਹੋਈ ਹੈ। ਹਸਪਤਾਲ ਦੇ ਵਿਚ ਇਸ ਵੇਲੇ ਕੋਈ ਨਹੀਂ ਹੈ।


Share