ਨਿਊਜ਼ੀਲੈਂਡ ਦੇ ਵਿਚ ਐਕਟਿਵ ਕਰੋਨਾ ਕੇਸਾਂ ਦੀ ਗਿਣਤੀ 50 ਹੋਈ; 8 ਨਵੇਂ ਕੇਸ ਇੰਡੀਆ ਤੋਂ ਪਹੁੰਚੇ

523
Share

ਆਕਲੈਂਡ, 29  ਦਸੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਦੇ ਵਿਚ ਕਰੋਨਾ ਦੇ ਨਵੇਂ ਆਉਣ ਵਾਲੇ ਕੇਸਾਂ ਬਾਰੇ ਹੁਣ ਰੋਜ਼ਾਨੀ ਨਹੀਂ ਦੱਸਿਆ ਜਾਂਦਾ। ਬੀਤੇ ਕੱਲ੍ਹ ਦੀ ਰਿਪੋਰਟ ਅਨੁਸਾਰ 16 ਹੋਰ ਨਵੇਂ ਕੇਸ ਆਏ ਹਨ ਜੋ ਮੈਨੇਜਡ ਆਈਸੋਲੇਸ਼ਨ ਦੇ ਵਿਚ ਹਨ ਅਤੇ ਹੁਣ ਐਕਟਿਲ ਕਰੋਨਾ ਕੇਸਾਂ ਦੀ ਗਿਣਤੀ 50 ਹੋ ਗਈ ਹੈ। ਇਨ੍ਹਾਂ ਵਿਚੋਂ 8 ਨਵੇਂ ਕੇਸ ਇੰਡੀਆ ਤੋਂ ਆਏ ਲੋਕਾਂ ਦੇ ਹਨ ਜੋ 19 ਤੋਂ 24 ਦਸੰਬਰ ਤੱਕ ਇਥੇ ਆਏ ਹਨ। ਪਿਛਲੇ 4 ਦਿਨਾਂ ਤੋਂ ਔਸਤਨ ਰੋਜ਼ਾਨਾ ਨਵੇਂ ਕੇਸਾਂ ਦੀ ਗਿਣਤੀ 4 ਦੇ ਕਰੀਬ ਆ ਰਹੀ ਹੈ। ਇਕ ਕੇਸ ਕਮਿਊਨਿਟੀ ਦੇ ਵਿਚੋਂ ਹੈ ਜੋ 7 ਮਹੀਨੇ ਪਹਿਲਾਂ ਨੋਟਿਸ ਦੇ ਵਿਚ ਆਇਆ ਸੀ। ਪਰ ਨਵਾਂ ਕੇਸ ਕੋਈ ਨਹੀਂ ਹੈ। ਦੋ ਕੇਸ ਫਲਾਈਟ ਦੇ ਸਟਾਫ ਦੇ ਵੀ ਆਏ ਹਨ ਜੋ ਫਰਾਂਸ ਤੋਂ ਆਏ ਸਨ ਅਤੇ ਇਸ ਵੇਲੇ ਕੁਆਰਨਟੀਨ ਵਿਚ ਹਨ।
ਨਿਊਜ਼ੀਲੈਂਡ ਦੇ ਵਿਚ ਹੁਣ ਤੱਕ ਕੁੱਲ 2144 ਕੇਸ ਆਏ ਹਨ ਜਿਨ੍ਹਾਂ ਵਿਚੋਂ 1788 ਲੋਕਾਂ ਨੂੰ ਕਰੋਨਾ ਪਾਜੇਟਿਵ ਪਾਇਆ ਗਿਆ। ਮੌਤਾਂ ਦੀ ਕੁੱਲ ਗਿਣਤੀ 25 ਹੈ।


Share