ਨਿਊਜ਼ੀਲੈਂਡ ਦੇ ਉਤਰੀ ਟਾਪੂ ਅਤੇ ਨਾਲ ਲਗਦੇ ਟਾਪੂਆਂ ਨੂੰ ਭੁਚਾਲ ਬਾਅਦ ਬਣਿਆ ਰਿਹਾ ਟੀ ਸੁਨਾਮੀ ਦਾ ਖਤਰਾ

346
Share

ਆਕਲੈਂਡ,  5  ਮਾਰਚ (-ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-  ਤੜਕੇ 2.28 ਕੁ ਵਜੇ ਨਿਊਜ਼ੀਲੈਂਡ ਦੇ ਉਤਰੀ ਟਾਪੂ ਦੇ ਬਹੁਤ ਸਾਰੇ ਹਿੱਸਿਆਂ ਅਤੇ ਅਤੇ ਦੱਖਣੀ ਟਾਪੂ ਦੇ ਕੁਝ ਹਿਸਿਆਂ ’ਚ 7.3 ਤੀਬਰਤਾ ਤੱਕ ਭੁਚਾਲ ਦਾ ਪਹਿਲਾ ਝਟਕਾ ਮਹਿਸੂਸ ਕੀਤਾ ਗਿਆ।  ਦੂਜਾ ਝਟਕਾ 6.41 ਮਿੰਟ ਉਤੇ 7.4 ਤੱਕ ਮਹਿਸੂਸ ਕੀਤਾ ਗਿਆ। ਹੁਣ ਤੱਕ 52000 ਲੋਕਾਂ ਨੇ ਅਜਿਹੇ ਝਟਕਿਆਂ ਸਬੰਧੀ ਜਾਣਕਾਰੀ ਦਿੱਤੀ।  ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ (ਨੇਮਾ) ਨੇ ਟੀ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਜੋ ਬਾਅਦ ਵਿਚ ਉਠਾ ਲਈ ਗਈ।


ਤੀਜਾ ਭੁਚਾਲ 8.28 ਮਿੰਟ ਉਤੇ ਆਇਆ ਜੋ ਕਿ 8.1 ਤੀਬਰਤਾਾਸੀ ਸੀ ਅਤੇ ਉਹ ਔਕਲੈਂਡ ਤੋਂ 1000 ਕਿਲੋਮੀਟਰ ਦੂਰ ਨੇੜਲੇ ਸਮੁੰਦਰੀ ਟਾਪੂ ਕਿਰਮਾਡੇਕ ਵਿਖੇ ਆਇਆ ਅਤੇ ਦੁਬਾਰਾ ਚੇਤਾਵਨੀ ਜਾਰੀ ਕੀਤੀ ਗਈ। ਸਾਇੰਸਦਾਨਾਂ ਦਾ ਕਹਿਣਾ ਹੈ ਕਿ 8.1 ਤੀਬਰਤਾ ਵਾਲਾ ਭੁਚਾਲ ਬਹੁਤ ਗੰਭੀਰ ਅਵਸਥਾ ਵਿਚ ਹੁੰਦਾ ਹੈ। ਇਸ ਤੋਂ ਇਲਾਵਾ ਕਈ ਹੋਰ ਸਮੁੰਦਰੀ ਟਾਪੂਆਂ ਦੇ ਵਿਚ ਵੀ ਭੁਚਾਲ ਦੀਆਂ ਖਬਰਾਂ ਹਨ।
 ਟੀ ਸੁਨਾਮੀ ਦੀ ਚੇਤਾਵਨੀ ਉਤਰੀ ਟਾਪੂ ਦੇ ਬਹੁਤ ਸਾਰੇ ਹਿੱਸਿਆਂ ਦੇ ਵਿਚ ਜਾਰੀ ਕੀਤੀ ਗਈ ਸੀ ਜੋ ਕਿ ਦੁਪਹਿਰ 1.17 ਵਜੇ ਚੁੱਕ ਲਈ ਗਈ। ਸਮੁੰਦਰ ਕੰਢੇ ਵਸੇ ਲੋਕਾਂ ਨੂੰ ਪਾਣੀ ਤੋਂ ਦੂਰ ਚਲੇ ਜਾਣ ਲਈ ਕਿਹਾ ਗਿਆ। ਬੇਅ ਆਫ ਆਈਲੈਂਡ, ਫਾਂਗਾਰਾਈ, ਮਟਾਟਾ ਤੋਂ ਟੋਲਾਗਾ ਬੇਅ, ਗ੍ਰੇਟ ਬੈਰੀਅਰ ਆਈਲੈਂਡ, ਵੈਸਟ ਕੋਸਟ, ਕੇਪ ਰਇੰਗਾ ਤੋਂ ਅਹੀਪਾਰਾ ਦੇ ਲੋਕਾਂ ਨੂੰ ਸੁਰੱਖਿਅਤ ਅਤੇ ਹਵਾਦਾਰ ਥਾਵਾਂ ਉਤੇ ਜਾਣ ਲਈ ਕਿਹਾ ਗਿਆ ਹੈ।

Share