ਨਿਊਜ਼ੀਲੈਂਡ ਦੇਸ਼ ਲੋਕਤੰਤਰ ਸ਼ਾਸਨ ਪ੍ਰਣਾਲੀ ’ਚ ਆਇਆ ਚੌਥੇ ਨੰਬਰ ’ਤੇ

176
Share

-ਰੈਕਿੰਗ ’ਚ ਪਹਿਲੇ ਸਥਾਨ ’ਤੇ ਨਾਰਵੇ; ਭਾਰਤ ਦਾ 53ਵਾਂ ਨੰਬਰ
ਆਕਲੈਂਡ, 9 ਫਰਵਰੀ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਦੁਨੀਆਂ ਦੇ ਕਿਹੜੇ ਦੇਸ਼ ’ਚ ਲੋਕਤੰਤਰ ਪ੍ਰਣਾਲੀ ਕਿੰਨੀ ਕੁ ਵਧੀਆ ਤਰੀਕੇ ਨਾਲ ਚਲਦੀ ਹੈ, ਇਸਦਾ ਖਿਆਲ ਵੀ ਮਾਹਿਰ ਰੱਖਦੇ ਹਨ। ਪ੍ਰਸਿੱਧ ਅਖਬਾਰ ‘ਦਾ ਇਕਨੋਮਿਸਟ’ ਅਖਬਾਰ ਦੇ ਇੰਟੈਲੀਜੈਂਸ ਯੂਨਿਟ ਨੇ 2020 ਦੀ ਵਿਸ਼ਵ ਵਿਆਪੀ 167 ਦੇਸ਼ ਲੋਕਤੰਤਰਿਕ ਰੈਂਕਿੰਗ ਜਾਰੀ ਕੀਤੀ ਹੈ। ਵਿਸ਼ਵ ਦੇ ਇਕ ਕੋਨੇ ਦੇ ਵਿਚ ਨਿੱਕਾ ਜਿਹਾ ਦੇਸ਼ ਨਿਊਜ਼ੀਲੈਂਡ ਹਮੇਸ਼ਾ ਉਚ ਰੈਂਕਿੰਗ ਲੈ ਕੇ ਸਿਰਕੱਢਵਾਂ ਹੋ ਕੇ ਕੀਵੀਆਂ ਦਾ ਮਾਣ ਵਧਾਉਂਦਾ ਹੈ। ਇਸ ਲੋਕਤੰਤਰਕਿ ਰੈਂਕਿੰਗ ਵਿਚ ਨਿਊਜ਼ੀਲੈਂਡ 10 ਵਿਚੋਂ 9.25 ਅੰਕ ਲੈ ਕੇ ਚੌਥੇ ਸਥਾਨ ’ਤੇ ਆਇਆ ਹੈ। ਜਦਕਿ ਪਹਿਲੇ ਨੰਬਰ ਉਤੇ ਨਾਰਵੇ (9.81 ਅੰਕ) ਆਇਆ ਹੈ। ਦੂਜੇ ਨੰਬਰ ਉਤੇ ਆਈਸਲੈਂਡ (9.97 ਅੰਕ) ਅਤੇ ਤੀਜੇ ਨੰਬਰ ਉਤੇ ਸਵੀਡਨ (9.26 ਅੰਕ) ਆਇਆ ਹੈ। ਕੈਨੇਡਾ 5ਵੇਂ ਨੰਬਰ ਉਤੇ ਰਿਹਾ, ਉਸਨੂੰ 9.24 ਅੰਕ ਮਿਲੇ। ਅਮਰੀਕਾ 7.92 ਅੰਕ ਲੈ ਕੇ 25ਵੇਂ ਸਥਾਨ ’ਤੇ ਰਿਹਾ।
ਗੁਆਂਢੀ ਮੁਲਕ ਆਸਟਰੇਲੀਆ 8.96 ਅੰਕ ਲੈ ਕੇ 9ਵੇਂ ਸਥਾਨ ਉਤੇ ਹੈ। ਭਾਰਤ ਦਾ ਨੰਬਰ 53ਵਾਂ ਹੈ ਅਤੇ ਇਸਨੂੰ 10 ਵਿਚੋਂ 6.61 ਅੰਕ ਪ੍ਰਾਪਤ ਹੋਏ ਹਨ। ਪਾਕਿਸਤਾਨ 105ਵੇਂ ਨੰਬਰ ਉਤੇ ਰਿਹਾ ਅਤੇ ਉਸਨੂੰ ਸਿਰਫ 4.31 ਅੰਕ ਮਿਲੇ। ਇਟਲੀ ਵਾਲੇ 29ਵੇਂ ਨੰਬਰ ਉਤੇ ਆਏ, ਉਨ੍ਹਾਂ ਨੂੰ 7.74 ਅੰਕ ਪ੍ਰਾਪਤ ਹੋਏ। ਰੈਕਿੰਗ ਕੱਢਣ ਵਾਸਤੇ ਬਹੁਤ ਸਾਰੀਆਂ ਗੱਲਾਂ ਵਿਚਾਰੀਆਂ ਗਈਆਂ ਹਨ।

Share