ਨਿਊਜ਼ੀਲੈਂਡ ਦੀ ਵੱਡੀ ਰੈਂਟਲ ਕਾਰ ਕੰਪਨੀ ‘ਜੂਸੀ’ ਦੀਆਂ 100 ਕਾਰਾਂ ਚੋਰਾਂ ਚੁਰਾਈਆਂ-ਲੌਕ ਡਾਊਨ ‘ਚ ਖੁੱਲ੍ਹੇ ਹੌਂਸਲੇ

831
'ਜੂਸੀ' ਕਾਰ ਕੰਪਨੀ ਦਾ ਮਾਲਕ ਯਾਰਡ ਦੇ ਵਿਚ ਕਾਰਾਂ ਦੀ ਗਿਣਤੀ ਕਰਦਾ ਹੋਇਆ। 

ਔਕਲੈਂਡ 28 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਦੀ ਇਕ  ਵੱਡੀ ਰੈਂਟਲ ਕਾਰ ਕੰਪਨੀ ‘ਜੂਸੀ’ ਦੀਆਂ 100 ਕਾਰਾਂ ਉਨ੍ਹਾਂ ਦੇ ਯਾਰਡ ਵਿਚੋਂ ਚੋਰਾਂ ਨੇ ਚੁਰਾ ਲਈਆਂ। ਦੇਸ਼ ਦੇ ਵਿਚ ਚੱਲ ਰਹੇ ਲੌਕ ਡਾਊਨ ਦੌਰਾਨ ਇਨ੍ਹਾਂ ਚੋਰਾਂ ਦੇ ਹੌਂਸਲੇ ਹੋਰ ਖੁੱਲ੍ਹ ਗਏ ਅਤੇ ਪੁਲਿਸ ਨੂੰ ਕਰੋਨਾ ਵਾਲੇ ਪਾਸਿਓ ਹਟਾ ਕੇ ਫੜੋ-ਫੜਾਉਣ ਵਾਲੇ ਪਾਸੇ ਲਾ ਦਿੱਤਾ। ਸਾਊਥ ਔਕਲੈਂਡ ਦੀ ਇਹ ਘਟਨਾ ਹੈ।  ਪੁਲਿਸ ਨੇ ਬਹੁਤ ਸਾਰੇ ਸ਼ੱਕੀ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਕਈ ਨਿਕਲ ਗਏ। ਪੁਲਿਸ ਨੇ ਪੜ੍ਹਤਾਲ ਦੇ ਵਿਚ ਪਾਇਆ ਕਿ ਇਹ ਸਾਰੇ ਜੂਸੀ ਕੰਪਨੀ ਦੇ ਨਾਂਅ ਰਜਿਸਟਰਡ ਹਨ। ਪੁਲਿਸ ਨੂੰ ਬਹੁਤ ਸਾਰੇ ਇਹ ਕਿਰਾਏ ਵਾਲੇ ਵਾਹਨ ਓਟਾਰਾ, ਮੈਂਗਰੀ ਅਤੇ ਪਾਪਾਟੋਏਟੋਏ ਵਿਖੇ ਪੁਲਿਸ ਨੇ ਲੱਭ ਲਏ ਹਨ। ਹੁਣ ਤੱਕ 35 ਅਜਿਹੇ ਵਾਹਨ ਮਿਲ ਗਏ ਹਨ। ਕੰਪਨੀ ਦੇ ਚੀਫ ਐਗਜ਼ੀਕਿਊਟਿਵ ਟਿਮ ਐਪਲ ਨੇ ਦੱਸਿਆ ਕਿ ਇਸ ਔਖੇ ਸਮੇਂ ਦੇ ਵਿਚ ਕਾਰਾਂ ਦਾ ਚੋਰੀ ਹੋ ਜਾਣਾ ਕੰਪਨੀ ਨੂੰ ਉਜਾੜਨ ਦੇ ਬਰਾਬਰ ਹੈ। ਇਹ ਸਾਰੇ ਕੀਵੀ ਲੈਵਲ-2 ਦੌਰਾਨ ਕਿਰਾਏ ‘ਚੇ ਚਲੇ ਜਾਣੇ ਸਨ ਅਤੇ ਕੰਪਨੀ ਚੰਗੇ ਦਿਨਾਂ ਦੀ ਆਸ ਵਿਚ ਸੀ। ਕੰਪਨੀ ਦੇ ਕੋਲ 2500 ਦੇ ਕਰੀਬ ਕਿਰਾਏ ਵਾਲੇ ਵਾਹਨ ਹਨ। ਚੋਰੀ ਦੇ ਵਾਹਨਾਂ ਵਿਚ ਹੋਲਡਨ ਕੈਪਟੀਵਾ, ਮਾਜ਼ਦਾ3 ਐਸ, ਸੂਟੁਕੀ ਸਵਿਫਟ ਅਤੇ ਕੁਝ ਹੋਰ ਸਨ। ਸੋ ਕਿਰਾਏ ਵਾਲੀਆਂ ਕਾਰਾਂ ਨੂੰ ਚੋਰਾਂ ਨੇ ਆਪਣੀਆਂ ਬਨਾਉਣ ਦੀ ਕੋਸ਼ਿਸ਼ ਕੀਤੀ ਪਰ ਛੇਤੀਂ ਫੜੇ ਗਏ।