ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਭੂਚਾਲ ਦੌਰਾਨ ਵੀ ਜਾਰੀ ਰੱਖਿਆ ਇੰਟਰਵਿਊ

907
Share

ਵੈਲਿੰਗਟਨ, 25 ਮਈ (ਪੰਜਾਬ ਮੇਲ)- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਸੋਮਵਾਰ ਸਵੇਰੇ ਇਕ ਟੈਲੀਵਿਜ਼ਨ ਚੈਨਲ ਨੂੰ ਲਾਈਵ ਇੰਟਰਵਿਊ ਦੇ ਰਹੀ ਸੀ ਕਿ ਉਦੋਂ ਅਚਾਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪਰ ਉਨ੍ਹਾਂ ਨੇ ਇੰਟਰਵਿਊ ਜਾਰੀ ਰੱਖਿਆ। ਆਰਡਰਨ ਨੇ ਇੰਟਰਵਿਊ ਲੈ ਰਹੇ ਰਿਆਨ ਬ੍ਰਿਜ ਨੂੰ ਵਿਚਾਲੇ ਹੀ ਰੋਕ ਕੇ ਦੱਸਿਆ ਕਿ ਰਾਜਧਾਨੀ ਵੈਲਿੰਗਟਨ ਵਿਚ ਸੰਸਦ ਕੰਪਲੈਕਸ ਵਿਚ ਕੀ ਹੋ ਰਿਹਾ ਹੈ। ਆਰਡਰਨ ਨੇ ਕਿਹਾ ਰਿਆਨ ਇੱਥੇ ਭੂਚਾਲ ਆਇਆ ਹੈ, ਸਾਨੂੰ ਝਟਕਾ ਮਹਿਸੂਸ ਹੋਇਆ ਹੈ। ਉਨ੍ਹਾਂ ਨੇ ਕਮਰੇ ਵਿਚ ਸੱਜੇ-ਖੱਬੇ ਦੇਖਦੇ ਹੋਏ ਕਿਹਾ, ਤੁਸੀਂ ਮੇਰੇ ਪਿੱਛੇ ਚੀਜਾਂ ਨੂੰ ਹਿੱਲਦੇ ਹੋਏ ਦੇਖ ਸਕਦੇ ਹੋ। ਵੈਲਿੰਗਟਨ (ਭਾਸ਼ਾ) : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਸੋਮਵਾਰ ਸਵੇਰੇ ਇਕ ਟੈਲੀਵਿਜ਼ਨ ਚੈਨਲ ਨੂੰ ਲਾਈਵ ਇੰਟਰਵਿਊ ਦੇ ਰਹੀ ਸੀ ਕਿ ਉਦੋਂ ਅਚਾਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪਰ ਉਨ੍ਹਾਂ ਨੇ ਇੰਟਰਵਿਊ ਜਾਰੀ ਰੱਖਿਆ। ਆਰਡਰਨ ਨੇ ਇੰਟਰਵਿਊ ਲੈ ਰਹੇ ਰਿਆਨ ਬ੍ਰਿਜ ਨੂੰ ਵਿਚਾਲੇ ਹੀ ਰੋਕ ਕੇ ਦੱਸਿਆ ਕਿ ਰਾਜਧਾਨੀ ਵੈਲਿੰਗਟਨ ਵਿਚ ਸੰਸਦ ਕੰਪਲੈਕਸ ਵਿਚ ਕੀ ਹੋ ਰਿਹਾ ਹੈ। ਆਰਡਰਨ ਨੇ ਕਿਹਾ ਰਿਆਨ ਇੱਥੇ ਭੂਚਾਲ ਆਇਆ ਹੈ, ਸਾਨੂੰ ਝਟਕਾ ਮਹਿਸੂਸ ਹੋਇਆ ਹੈ। ਉਨ੍ਹਾਂ ਨੇ ਕਮਰੇ ਵਿਚ ਸੱਜੇ-ਖੱਬੇ ਦੇਖਦੇ ਹੋਏ ਕਿਹਾ, ਤੁਸੀਂ ਮੇਰੇ ਪਿੱਛੇ ਚੀਜਾਂ ਨੂੰ ਹਿੱਲਦੇ ਹੋਏ ਦੇਖ ਸਕਦੇ ਹੋ।


Share