ਨਿਊਜ਼ੀਲੈਂਡ ਤੋਂ ਭਾਰਤੀਆਂ ਦੀ ਵਤਨ ਵਾਪਿਸੀ ਲਈ ਪਹਿਲੀ ਵਾਰ ਪਹੁੰਚਿਆ ਏਅਰ ਇੰਡੀਆ ਦਾ ਵੱਡਾ ਜਹਾਜ਼

692
ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉੇਤ ਖੜ੍ਹਾ ਏਅਰ ਇੰਡੀਆ ਦਾ ਜਹਾਜ਼ ਅਤੇ ਨਵੀਂ ਦਿੱਲੀ ਹਵਾਈ ਅੱਡੇ ਦਾ ਦ੍ਰਿਸ਼।
Share

-ਭਾਰਤ ਅਟਕੇ 230 ਦੇ ਕਰੀਬ ਕੀਵੀ ਤੇ ਹੋਰ ਵੀਜ਼ਾ ਹੋਲਡਰ ਵੀ ਪਹੁੰਚੇ ਔਕਲੈਂਡ
-ਅਗਲੀ ਵਾਰ ਪ੍ਰਤੀ ਫਲਾਈਟ ਸਿਰਫ 156 ਯਾਤਰੀ ਹੀ ਆ ਸਕਣਗੇ
ਔਕਲੈਂਡ, 5 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਕਰੋਨਾ ਵਾਇਰਸ ਨੇ ਜਿੱਥੇ ਵਿਸ਼ਵ ਦੇ ਪੂਰੇ ਧਰਾਤਲ ਉਤੇ ਦੁਨੀਆ ਨੂੰ ਅੰਦਰੀ ਵਾੜ ਕੇ ਬੈਠਾ ਦਿੱਤਾ ਉਥੇ ਆਪਣੇ-ਆਪਣੇ ਵਤਨਾਂ ਤੋਂ ਦੂਰ ਅਟਕ ਗਏ ਲੋਕਾਂ ਨੂੰ ਉਡਾਣਾਂ ਭਰਨ ਤੋਂ ਵੀ ਰੋਕ ਦਿੱਤਾ। ਪਰ ਕਈ ਵਾਰ ਇਤਹਾਸ ਸਿਰਜਣ ਦੀ ਥਾਂ ਖੁਦ ਹੀ ਸਿਰਜੇ ਜਾਂਦੇ ਹਨ ਅਤੇ ਇਸ ਕਰੋਨਾ ਮਹਾਂਮਾਰੀ ਦੇ ਵਿਚ ਇਕ ਹੋਰ ਇੰਡੀਆ ਅਤੇ ਨਿਊਜ਼ੀਲੈਂਡ ਦਾ ਸਾਂਝਾ ਉਸ ਵੇਲੇ ਲਿਖਿਆ ਗਿਆ ਜਦੋਂ ਏਅਰ ਇੰਡੀਆ ਦੀ ਕੋਈ ਪਹਿਲੀ ਵਾਰ ਸਿੱਧੀ ਫਲਾਈਟ ਦਿੱਲੀ ਤੋਂ ਔਕਲੈਂਡ ਵਾਸਤੇ ਇਥੇ ਅਟਕੇ ਭਾਰਤੀਆਂ ਨੂੰ ਲੈਣ ਪਹੁੰਚੀ। ਅੱਜ ਸਵੇਰੇ ਲਗਪਗ 13 ਘੰਟੇ 31 ਮਿੰਟ ਦਾ ਲੰਬਾ ਸਫਰ ਤੈਅ ਕਰਕੇ ਬੋਇੰਗ 777 ਜਹਾਜ਼ ਸਵੇਰੇ 10 ਵਜ ਕੇ 19 ਮਿੰਟ ‘ਤੇ ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਪਹੁੰਚਿਆ। ਦਿੱਲੀ ਤੋਂ ਇਹ ਕੱਲ੍ਹ ਸਵੇਰੇ 8.48 ਉਤੇ ਚੱਲਿਆ ਸੀ। ਔਕਲੈਂਡ ਏਅਰਪੋਰਟ ਨੇ ਆਪਣੇ ਫੇਸਬੁੱਕ ਪੇਜ਼ ਉਤੇ ਏਅਰ ਇੰਡੀਆ ਦਾ ਸਵਾਗਤ ‘ਨਮਸਤੇ’ ਲਿਖ ਕੇ ਕੀਤਾ। ਦੋਵਾਂ ਦੇਸ਼ਾਂ ਨੂੰ ਵਿਸ਼ਵ ਦੇ ਵਿਚ ਕ੍ਰਿਕਟਰ ਕਹਿ ਕੇ ਅਲੰਕਰਾ ਲਗਾਇਆ ਗਿਆ। ਵੰਦੇ ਭਾਰਤ ਮਿਸ਼ਨ ਦੇ ਪਹਿਲੇ ਜਹਾਜ਼ ਨੂੰ ਭਵਿੱਖ ਦੇ ਵਿਚ ਵੀ ਵੇਖਣ ਦੀ ਇੱਛਾ ਪ੍ਰਗਟ ਕੀਤੀ ਗਈ ਤਾਂ ਕਿ ਆਪਸੀ ਸਬੰਧ ਹੋਰ ਨਿਯਮਤ ਬਨਣ। ਅੱਜ 200 ਦੇ ਲਗਪਗ ਨਿਊਜ਼ੀਲੈਂਡ ਦੇ ਨਾਗਰਿਕ ਅਤੇ ਹੋਰ ਯੋਗ ਵੀਜ਼ਾ ਧਾਰਕ ਲੋਕ ਔਕਲੈਂਡ ਪਹੁੰਚੇ ਜਿਨ੍ਹਾਂ ਨੂੰ ਇਥੇ 14 ਦਿਨਾਂ ਵਾਸਤੇ ਵੱਖ-ਵੱਖ ਹੋਟਲਾਂ ਦੇ ਵਿਚ ਰੱਖਿਆ ਜਾਵੇਗਾ। ਅਗਲੇ ਜਹਾਜ਼ ਇਸ ਤਰ੍ਹਾਂ ਵਾਪਿਸ ਇੰਡੀਆ ਨੂੰ ਜਾਣਗੇ। 7 ਜੂਨ ਨੂੰ ਸਵੇਰੇ 4 ਵਜੇ ਔਕਲੈਂਡ ਤੋਂ ਦਿੱਲੀ ਦੁਪਹਿਰ 1.30 ਵਜੇ ਪਹੁੰਚੇਗਾ, 17 ਜੂਨ ਨੂੰ ਸਵੇਰੇ 4 ਵਜੇ ਔਕਲੈਂਡ ਤੋਂ ਚੰਡੀਗੜ੍ਹ ਵਾਇਆ ਦਿੱਲੀ, 18 ਜੂਨ ਨੂੰ ਰਾਤ 10.30 ਵਜੇ ਔਕਲੈਂਡ ਤੋਂ ਅਹਿਮਦਾਬਾਦ ਵਾਇਆ ਦਿੱਲੀ, 20 ਜੂਨ ਨੂੰ ਰਾਤ 10.30 ਵਜੇ ਔਕਲੈਂਡ ਤੋਂ ਹੈਦਰਾਬਾਦ ਵਾਇਆ ਦਿੱਲੀ, 22 ਜੂਨ ਨੂੰ ਰਾਤ 11.30 ਵਜੇ ਔਕਲੈਂਡ ਤੋਂ ਮੁੰਬਈ, 24 ਜੂਨ ਨੂੰ ਸ਼ਾਮ 4 ਵਜੇ ਔਕਲੈਂਡ ਤੋਂ ਚੇਨਈ ਵਾਇਆ ਤ੍ਰਿਵੰਦਰਮ ਤੇ ਚੇਨਈ। ਅਗਲੀਆਂ ਫਲਾਈਟਾਂ ਦੇ ਵਿਚ ਕੁੱਲ 156 ਯਾਤਰੀ ਹੀ ਸਫਰ ਕਰ ਸਕਣਗੇ ਕਿਉਂਕ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਇਕ ਸੀਟ ਖਾਲੀ ਛੱਡਣੀ ਹੈ। ਸੋ 130 ਇਕਾਨਮੀ ਕਲਾਸ, 20 ਬਿਜ਼ਨਸ ਅਤੇ 6 ਫਸਟ ਕਲਾਸ ਯਾਤਰੀ ਹੀ ਆ ਸਕਣਗੇ। ਕਿਰਾਇਆ ਹੋਵੇਗਾ ਕ੍ਰਮਵਾਰ 2478 ਡਾਲਰ, 5416 ਡਾਲਰ ਅਤੇ 7700 ਡਾਲਰ। 30 ਕਿਲੋਭਾਰ ਲਗੇਜ਼ ਅਤੇ 8 ਕਿਲੋ ਦਾ ਹੈਂਡ ਬੈਗ ਲਿਜਾਇਆ ਜਾ ਸਕੇਗਾ।


Share