ਨਿਊਜ਼ੀਲੈਂਡ ‘ਚ 51 ਲੋਕਾਂ ਦੇ ਕਾਤਲ ਨੂੰ ਉਮਰਕੈਦ

228
Share

ਕ੍ਰਾਈਸਟਚਰਚ, 27 ਅਗਸਤ (ਪੰਜਾਬ ਮੇਲ)- ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ ਦੋ ਮਸਜਿਦਾਂ ਤੇ ਹਮਲਾ ਕਰਨ ਵਾਲੇ ਬ੍ਰੈਂਟਨ ਹੈਰੀਸਨ ਟਾਰੇਂਟ ਨੂੰ ਅਦਾਲਤ ਨੇ ਉਮਰ ਕੈਦ ਦੀ ਸਜਾ ਸੁਣਾਈ ਹੈ ਅਤੇ ਉਸ ਨੂੰ ਪੈਰੋਲ ਵੀ ਨਹੀਂ ਮਿਲ ਸਕਦੀ ਸੀ। ਇਨ੍ਹਾਂ ਹਮਲਿਆਂ ਵਿਚ 51 ਲੋਕਾਂ ਦੀ ਮੌਤ ਹੋ ਗਈ ਸੀ। ਜੱਜ ਕੈਮਰਨ ਮੈਂਡਰ ਨੇ ਆਸਟਰੇਲੀਆਈ ਹਮਲਾਵਰ ਬ੍ਰੈਂਟਨ ਹੈਰੀਸਨ ਟਰੇਂਟ (29) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਜੱਜ ਨੇ ਕਿਹਾ ਕਿ ਟਰੇਂਟ ਦਾ ਜੁਰਮ ਇੰਨਾ ਵੱਡਾ ਹੈ ਕਿ ਉਮਰ ਕੈਦ ਦੀ ਸਜ਼ਾ ਉਸਦੇ ਪ੍ਰਾਸਚਿਤ ਲਈ ਕਾਫ਼ੀ ਨਹੀਂ ਹੋ ਸਕਦੀ। ਮੰਡੇਰ ਨੇ ਕਿਹਾ, “ਤੁਹਾਡੀ ਹਰਕੱਤ ਅਣਮਨੁੱਖੀ ਸੀ। ਤੁਸੀਂ ਜਾਣ ਬੁੱਝ ਕੇ ਤਿੰਨ ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਜੋ ਉਸਦੇ ਪਿਤਾ ਦੀ ਲੱਤ ਨੂੰ ਲਿਪਟਿਆ ਹੋਇਆ ਸੀ।” ਦੱਸ ਦਈਏ ਕਿ ਪਿਛਲੇ ਸਾਲ 15 ਮਾਰਚ ਨੂੰ ਆਸਟਰੇਲੀਆ ਸਥਿਤ ਬ੍ਰੈਂਟਨ (29) ਨੇ ਹਿਰ ਦੇ ਬਾਹਰੀ ਹਿੱਸੇ ਵਿੱਚ ਕੇਂਦਰੀ ਕ੍ਰਾਈਸਟਚਰਚ ਵਿੱਚ ਅਲ ਨੂਰ ਮਸਜਿਦ ਅਤੇ ਲਿਨਵੁੱਡ ਮਸਜਿਦ ‘ਤੇ ਗੋਲੀਆਂ ਚਲਾਇਆਂ ਸੀ। ਇਸ ਸਾਰੀ ਘਟਨਾ ਦਾ ਵੀਡੀਓ ਫੇਸਬੁਕ ‘ਤੇ ਸਿੱਧਾ ਪ੍ਰਸਾਰਿਤ ਵੀ ਕੀਤਾ ਗਿਆ ਸੀ।
ਜ਼ਾ ਬਾਰੇ ਫ਼ੈਸਲੇ ਦੀ ਸੁਣਵਾਈ ਚਾਰ ਦਿਨਾਂ ਤੱਕ ਚੱਲੀ ਅਤੇ ਇਸ ਦੌਰਾਨ ਹਮਲੇ ਦੇ 90 ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇੱਕ ਵਾਰ ਫਿਰ ਹਮਲੇ ਦਾ ਖ਼ੂਨੀ ਮੰਜ਼ਰ ਯਾਦ ਆਇਆ।


Share