ਇਕ ਗੇੜਾ ਇਧਰ ਵੀ…ਹੈ ਕੋਈ ਲੈਣ ਦੇਣ ਤਾਂ
ਔਕਲੈਂਡ, 26 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਕਰੋਨਾ ਦਾ ਸਾਈਡ ਇਫੈਕਟ ਕਹਿ ਲਓ ਜਾਂ ਖਤਮ ਹੁੰਦੇ ਜਾ ਰਹੇ ਬਿਜਨਸ ਲੋਕਾਂ ਨੇ ਧੜਾ-ਧੜ ਆਪਣੀਆਂ ਬਿਜਨਸ ਕੰਪਨੀਆਂ ਬੰਦ ਕਰਨ ਦੀ ਵਿਉਂਤ ਬਣਾ ਲਈ ਹੈ ਅਤੇ ਇਸ ਸਬੰਧੀ ਆਪਣੀਆਂ ਅਰਜ਼ੀਆਂ ਕੰਪਨੀ ਆਫਿਸ ਕੋਲ ਪਹੁੰਚਾ ਦਿੱਤੀਆਂ ਹਨ। ਹੋ ਸਕਦਾ ਹੈ ਬਹੁਤ ਸਾਰੇ ਲੋਕਾਂ ਦਾ ਕੁਝ ਕੰਪਨੀਆਂ ਵੱਲ ਛੋਟਾ ਜਾਂ ਮੋਟਾ ਲੈਣ-ਦੇਣ ਹੋਵੇ, ਉਨ੍ਹਾਂ ਕੋਲ ਇਨ੍ਹਾਂ ਕੰਪਨੀਆਂ ਪ੍ਰਤੀ ਇਤਰਾਜ਼ ਦਾਖਲ ਕਰਨ ਵਾਸਤੇ 4-5 ਹਫਤਿਆਂ ਤੱਕ ਦਾ ਸਮਾਂ ਹੈ। 23 ਅਪ੍ਰੈਲ ਦੇ ਨੋਟਿਸ ਉਤੇ ਨਿਗ੍ਹਾ ਮਾਰੀ ਜਾਵੇ ਤਾਂ 197 ਕੰਪਨੀਆਂ ਦੇ ਰਿਮੂਵ ਕਰਨ ਬਾਰੇ ਸੂਚਿਤ ਕੀਤਾ ਗਿਆ ਹੈ। ਕੁਝ ਕੰਪਨੀਆਂ ਦੀ ਬਹਾਲੀ ਵੀ ਕੀਤੀ ਜਾ ਰਹੀ ਹੈ। 16 ਅਪ੍ਰੈਲ ਨੂੰ 20 ਕੰਪਨੀਆਂ ਦੇ ਰਿਮੂਵ ਕਰਨ ਦਾ ਨੋਟਿਸ ਹੈ। 9 ਅਪ੍ਰੈਲ ਨੂੰ 344 ਕੰਪਨੀਆਂ ਨੂੰ ਰਿਮੂਵ ਕਰਨ ਦਾ ਨੋਟਿਸ ਹੈ। ਸੋ ਕੰਪਨੀਜ਼ ਆਫਿਸ ਵੈਬਸਾਈਟ ਉਤੇ ਵੀ ਗੇੜਾ ਮਾਰ ਲਿਆ ਕਰੋ।