ਨਿਊਜ਼ੀਲੈਂਡ ‘ਚ ਪੰਜਾਬੀ ਡਾਕਟਰ ਪਾਰਲੀਮੈਂਟ ਮੈਂਬਰ ਵਜੋਂ ਚੋਣ ਜਿੱਤੇ

500
Share

ਆਕਲੈਂਡ, 17 ਅਕਤੂਬਰ (ਪੰਜਾਬ ਮੇਲ)- ਨਿਊਜ਼ੀਲੈਂਡ ਦੇ ਪੰਜਾਬੀ ਡਾਕਟਰ ਗੌਰਵ ਮਿਰਾਨਲ ਸ਼ਰਮਾ ਪਾਰਲੀਮੈਂਟ ਮੈਂਬਰ ਲਈ ‘ਹਮਿਲਟਨ ਵੈਸਟ’ ਹਲਕੇ ਤੋਂ ਲੇਬਰ ਦੇ ਉਮੀਦਵਾਰ ਸਨ ਅਤੇ ਉਹ ਇਹ ਚੋਣ ਜਿਤ ਗਏ ਹਨ। ਆਪਣੇ ਵਿਰੋਧੀ ਨੂੰ 4425 ਵੋਟਾਂ ਦੇ ਫਰਕ ਨਾਲ ਹਰਾ ਕੇ ਉਹ ਪਹਿਲੇ ਭਾਰਤੀ ਬਣ ਗਏ ਹਨ।
ਡਾ. ਗੌਰਵ ਨੂੰ 16950 ਵੋਟਾਂ ਪਈਆਂ ਜਦ ਕਿ ਉਨ੍ਹਾਂ ਦੇ ਵਿਰੋਧੀ ਟਿਮ ਨੂੰ 12525 ਵੋਟਾਂ ਪਈਆਂ। ਪਿਛਲੀ ਵਾਰ ਡਾ. ਗੌਰਵ ਸ਼ਰਮਾ ਨੂੰ 11,487 ਵੋਟਾਂ ਪਈਆਂ ਸਨ। ਡਾ. ਗੌਰਵ ਸ਼ਰਮਾ ਕੁਝ ਸਮਾਂ ਪਹਿਲਾਂ ਵਾਸ਼ਿੰਗਟਨ ਤੋਂ ਡਾਕਟਰੀ ਦੀ ਅਗਲੀ ਪੜ੍ਹਾਈ ਕਰਕੇ ਆਏ ਸਨ। ਡਾ. ਗੋਰਵ ਸ਼ਰਮਾ ਪਿੰਡ ਹਾਰੇਤਾ ਜ਼ਿਲ੍ਹਾ ਹਮੀਰਪੁਰ (ਹਿਮਾਚਲ ਪ੍ਰਦੇਸ਼) ਨਾਲ ਸਬੰਧ ਰੱਖਦੇ ਹਨ ਪਰ ਇਨ੍ਹਾਂ ਦੇ ਪਿਤਾ ਜੀ ਸ੍ਰੀ ਗਿਰਧਰ ਸ਼ਰਮਾ ਜਲੰਧਰ ਵਿਖੇ ਪੜ੍ਹਾਈ ਕਰਦੇ ਸਨ ਅਤੇ ਇਨ੍ਹਾਂ ਦਾ ਪੰਜਾਬ ਦੇ ਨਾਲ ਕਾਫੀ ਸਬੰਧ ਹੈ। ਡਾ. ਗੌਰਵ ਸ਼ਰਮਾ ਦੀ ਮਾਤਾ ਦਾ ਨਾਂਅ ਪੂਰਨਿਮਾ ਕੁਮਾਰੀ ਹੈ। ਡਾ. ਗੌਰਵ ਨੇ ਆਧੁਨਿਕ ਪਬਲਿਕ ਸਕੂਲ ਧਰਮਸ਼ਾਲਾ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਦੋਵੇਂ ਮਾਤਾ-ਪਿਤਾ ਨਿਊਜ਼ੀਲੈਂਡ ਰਹਿੰਦੇ ਹਨ। ਪੰਜਾਬੀ ਕਮਿਊਨਿਟੀ ਵੱਲੋਂ ਉਨ੍ਹਾਂ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।


Share