ਨਿਊਜ਼ੀਲੈਂਡ ‘ਚ ਪੁਲਿਸ ਨੂੰ ਸੜਕ ਕਿਨਾਰੇ ਨਾਕੇ ਦੌਰਾਨ ਵਾਹਨ ਚਾਲਕਾਂ ਦਾ ਡਰੱਗ ਟੈਸਟ ਕਰਨ ਦਾ ਮਿਲੇਗਾ ਅਧਿਕਾਰ

588
ਨਿਊਜ਼ੀਲੈਂਡ ਪੁਲਿਸ ਅਫਸਰ ਨਵੀਂ ਨਸ਼ਾ ਚੈਕ ਕਰਨ ਵਾਲੀ ਮਸ਼ੀਨ ਨੂੰ ਵਰਤ ਕੇ ਵਿਖਾਉਂਦੇ ਹੋਏ।
Share

ਪੁਲਿਸ ਨਾਕਾ: ਜ਼ਰਾ ਬਚ ਕੇ……ਹੋ ਸਕਦਾ ਨਵਾਂ ਟੈਸਟ
-ਥੁੱਕ ਜਾਂ ਲਾਰ ਤੋਂ ਕੀਤੀ ਜਾਵੇਗੀ ਖਾਧੇ ਨਸ਼ੇ ਦੀ ਪਰਖ
ਔਕਲੈਂਡ, 30 ਜੁਲਾਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਲੈਂਡ ਟਰਾਂਸਪੋਰਟ ਵੱਲੋਂ ਨਸ਼ਾ ਆਦਿ ਚੈਕ ਕਰਨ ਵਾਸਤੇ ਇਕ ਨਵਾਂ ਬਿੱਲ ਲਿਆਂਦਾ ਜਾ ਰਿਹਾ ਹੈ ਜੋ ਪੁਲਿਸ ਅਫਸਰਾਂ ਨੂੰ ਇਹ ਅਧਿਕਾਰ ਦੇਵੇਗਾ ਕਿ ਉਹ ਸ਼ਰਾਬ ਆਦਿ ਚੈਕ ਕਰਨ ਦੇ ਨਾਲ-ਨਾਲ ਕਿਸੀ ਹੋਰ ਪ੍ਰਕਾਰ ਦੇ ਨਸ਼ੇ ਨੂੰ ਵੀ ਤੁਰੰਤ ਚੈਕ ਕਰਨ ਸਕਣ। ਪਿਛਲੇ ਸਾਲ 103 ਲੋਕਾਂ ਦੀ ਸੜਕੀ ਦੁਰਘਟਨਾ ਦੇ ਵਿਚ ਮੌਤ ਹੋ ਗਈ ਸੀ ਅਤੇ ਕਈ ਵਾਹਨ ਚਾਲਕ ਸਨ ਨਸ਼ਾ ਕਰਕੇ ਡ੍ਰਾਈਵ ਕਰ ਰਹੇ ਸਨ। ਸਰਕਾਰ ਚਾਹੁੰਦੀ ਹੈ ਕਿ ਦੁਰਘਟਨਾਵਾਂ ਨੂੰ ਘੱਟੋ ਤੋਂ ਘੱਟ ਕਰਨ ਦੇ ਵਿਚ ਜੋ ਵੀ ਸੰਭਵ ਹੋਵੇ ਉਹ ਉਪਰਾਲਾ ਕੀਤਾ ਜਾਵੇ। ਇਹ ਬਿੱਲ ਅਗਲੇ ਹਫਤੇ ਪਹਿਲੀ ਪੜ੍ਹਤ ਲਈ ਪੇਸ਼ ਹੋ ਜਾਵੇਗਾ।  ਪੁਲਿਸ ਤੁਹਾਡੇ ਥੁੱਕ ਜਾਂ ਲਾਰ ਤੋਂ (ਸਲਾਈਵ ਟੈਸਟ) ਨਸ਼ੇ ਆਦਿ (ਭੰਗ, ਸਿੰਥੇਟਿਕ ਨਸ਼ਾ, ਕੋਕੀਨ, ਅਫੀਮ ਜਾਂ ਅਫੀਮ ਵਾਲੀ ਦਵਾਈ ਆਦਿ  ਦਾ ਟੈਸਟ ਕਰ ਸਕੇਗੀ। ਜੇਕਰ ਨਤੀਜਾ ਪਾਜ਼ੇਟਿਵ ਆ ਗਿਆ ਤਾਂ ਤੁਰੰਤ ਜ਼ੁਰਮਾਨਾ ਹੋਵੇਗਾ, 12 ਘੰਟੇ ਲਈ ਡਰਾਈਵ ਕਰਨ ਉਤੇ ਰੋਕ ਲੱਗੇਗੀ ਅਤੇ ਲਾਇਸੰਦ ਦੇ ਅੱਧੇ ਨੰਬਰ ਕੱਟੇ ਜਾਣਗੇ। ਇਸ ਤੋਂ ਵੀ ਉਪਰ ਅਦਾਲਤੀ ਚੱਕਰਾਂ ਦੇ ਵਿਚ ਘੜੀਸਿਆ ਜਾ ਸਕੇਗਾ ਜੇਕਰ ਮਾਮਲਾ ਵਧਦਾ ਹੋਇਆ ਤਾਂ। ਪੁਲਿਸ ਦੇ ਕੋਲ ਇਹ ਟੈਸਟ ਕਰਨ ਲਈ ਨਵੀਂ ਮਸ਼ੀਨ ਪੁੱਜ ਚੁੱਕੀ ਹੈ ਅਤੇ ਐਪ ਉਤੇ ਤੁਰੰਤ ਨਤੀਜਾ ਆ ਜਾਇਆ ਕਰੇਗਾ। ਪੁਲਿਸ ਦਾ ਇਹ ਨਵਾਂ ਯੰਤਰ (ਲੂਮੀ ਡਰੱਗ ਸਕੈਨ) ਲਿਫਾਫਿਆਂ ਅੰਦਰ ਲੁਕੋਇਆ ਨਸ਼ਾ ਵੀ ਫੜ ਸਕਣ ਦੇ ਸਮਰੱਥ ਹੋਵੇਗਾ। ਇਸ ਮਸ਼ੀਨ ਨੂੰ ਪਹਿਲੇ 6 ਮਹੀਨੇ ਵਾਸਤੇ ਅਜਮਾਇਸ਼ ਵਜੋਂ ਵਰਤਿਆ ਜਾਣਾ ਹੈ। 15 ਮਸ਼ੀਨਾ ਇਸ ਵੇਲੇ ਹਨ ਅਤੇ ਬਾਅ ਵਿਚ ਹੋਰ ਸ਼ਾਮਿਲ ਹੋ ਸਕਦੀਆਂ ਹਨ। ਸੋ ਪੁਲਿਸ ਨਾਕਿਆਂ ਤੋਂ ਹੁਣ ਬਚ ਕੇ ਹੋ ਸਕਦਾ ਹੈ ਤੁਹਾਡਾ ਨਵਾਂ ਟੈਸਟ ਕੀਤਾ ਜਾਵੇ।


Share