ਨਿਊਜ਼ੀਲੈਂਡ ‘ਚ ਪੁਲਿਸ ਅਫਸਰ ਦੀ ਹੋਈ ਮੌਤ ਦੇ ਸਬੰਧ ਵਿਚ 24 ਸਾਲਾ ਵਿਅਕਤੀ ਕਾਬੂ-ਪ੍ਰਧਾਨ ਮੰਤਰੀ ਵੱਲੋਂ ਅਫਸੋਸ

643
ਨਿਊਜ਼ੀਲੈਂਡ ਪ੍ਰਧਾਨ ਮੰਤਰੀ ਦੀ ਫੇਸਬੁੱਕ ਪੋਸਟ। 
Share

-ਹਮਦਰਦੀ/ਸ਼ਰਧਾਂਜਲੀ ਵਾਲੇ ਕੁਮੈਂਟਾਂ ਵਿਚ ਪੰਜਾਬੀ ਰਹੇ ਪਿੱਛੇ
ਔਕਲੈਂਡ, 19 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਅੱਜ ਸਵੇਰੇ ਮੈਸੀ ਵਿਖੇ ਇਕ ਪੁਲਿਸ ਅਫਸਰ ਦੀ  ਇਕ ਹਮਲਾਵਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਨੇ ਤੁਰੰਤ ਐਕਸ਼ਨ ਲੈਂਦਿਆਂ ਇਸ ਸਬੰਧ ਦੇ ਵਿਚ ਇਕ 24 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਕੱਲ੍ਹ ਵਾਇਟਾਕਰੀ ਜ਼ਿਲ੍ਹਾ ਅਦਾਲਤ ਦੇ ਵਿਚ ਇਸਨੂੰ ਪੇਸ਼ ਕੀਤਾ ਜਾਵੇਗਾ।
ਪੁਲਿਸ ਕਮਿਸ਼ਨਰ ਨੇ ਮੀਡੀਆ ਰਿਲੀਜ਼ ਦੌਰਾਨ ਅੱਜ ਪਹਿਲਾਂ ਇਸ ਪੁਲਿਸ ਅਫਸਰ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਦੱਸਿਆ ਕਿ ਹਮਲਾਵਰ ਪੁਲਿਸ ਤੋਂ ਕਾਰ ਬਚਾ ਕੇ ਭੱਜ ਰਿਹਾ ਸੀ। ਕਾਰ ਅਦਿੱਖ ਹੋ ਗਈ ਸੀ ਪਰ ਇਕ ਥਾਂ ਜਾ ਕੇ ਉਸਨੇ ਟੱਕਰ ਮਾਰ ਦਿੱਤੀ ਸੀ। ਐਨੇ ਨੂੰ ਪੁਲਿਸ ਅਫਸਰ ਵੀ ਉਥੇ ਪਹੁੰਚੇ। ਪੁਲਿਸ ਅਫਸਰ ਜਦੋਂ ਕਾਰ ਵੱਲ ਵਧੇ ਤਾਂ ਕਾਰ ਵਿਚੋਂ ਇਕ ਵਿਅਕਤੀ ਨੇ ਦੋਹਾਂ ਪੁਲਿਸ ਅਫਸਰਾਂ ਉਤੇ ਗੋਲੀ ਚਲਾ ਦਿੱਤੀ ਸੀ। ਇਕ ਪੁਲਿਸ ਅਫਸਰ ਮਾਰਿਆ ਗਿਆ ਦੂਜਾ ਜ਼ਖਮੀ ਹੋ ਗਿਆ। ਜ਼ਖਮੀ ਪੁਲਿਸ ਅਫਸਰ ਔਕਲੈਂਡ ਹਸਪਤਾਲ ਵਿਖੇ ਦਾਖਲ ਹੈ।
ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਬੜੇ ਭਾਰੀ ਦਿਲ ਨਾਲ ਇਸ ਪੁਲਿਸ ਅਫਸਰ ਦੀ ਮੌਤ ਉਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਫੇਸ ਬੁੱਕ ਉਤੇ ਇਸ ਪੁਲਿਸ ਅਫਸਰ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪੋਸਟ ਪਾਈ ਹੈ। ਹਜ਼ਾਰਾਂ ਲੋਕਾਂ ਨੇ ਕੁਮੈਂਟ ਕਰਕੇ ਆਪਣੀ ਸ਼ਰਧਾਂਜਲੀ ਭੇਟ ਕੀਤੀ ਹੈ। 2300 ਤੋਂ ਕੁਮੈਂਟ ਹਨ ਪਰ ਹੈਰਾਨੀ ਹੋਈ ਕਿ ਪੰਜਾਬੀਆਂ ਵੱਲੋਂ ਜਾਂ ਸਿੱਖ ਨਾਵਾਂ ਵਾਲੇ ਕੋਈ ਜਿਆਦਾ ਹਮਦਰਦੀ ਵਾਲੇ ਕੁਮੈਂਟ ਨਜ਼ਰ ਨਹੀਂ ਆਏ। ਪੁਲਿਸ ਅਫਸਰ ਕਮਿਊਨਿਟੀ ਦੀ ਸੁਰੱਖਿਆ ਵਾਸਤੇ ਆਪਣੀ ਜ਼ਿੰਦ-ਜਾਨ ਕਰਵਾਉਣ ਕਰ ਦਿੰਦੇ ਹਨ ਪਰ ਪੰਜਾਬੀ ਲੋਕ ਇਸ ਮੌਕੇ ਹਮਦਰਦੀ/ਸ਼ਰਧਾਂਜਲੀ ਵਾਲੇ ਕੁਮੈਂਟ ਕਰਨ ਅਵੇਸਲੇ ਜਾਂ ਪਿੱਛੇ ਰਹਿ ਗਏ ਜਾਪਦੇ ਹਨ। ਜਦੋਂ ਕਿਤੇ ਪ੍ਰਧਾਨ ਮੰਤਰੀ ਆਪਣੀ ਪੋਸਟ ਦੇ ਕੁਮੈਂਟ ਪੜ੍ਹਦੀ ਹੋਵੇਗੀ ਤਾਂ ਜਰੂਰ ਵੇਖਦੀ ਹੋਵੇਗੀ ਕਿ …………ਭਾਰਤੀਆਂ ਦੀ ਗਿਣਤੀ ਘੱਟ ਹੈ।


Share