ਨਿਊਜ਼ੀਲੈਂਡ ‘ਚ ਪਿਛਲੇ 24 ਘੰਟਿਆਂ ਵਿਚ ਆਏ 13 ਹੋਰ ਨਵੇਂ ਕੇਸ-ਕੁੱਲ ਕੇਸ ਹੋਏ 90

266
Share

ਕਰੋਨਾ ਦੀ ਮੁੜ ਵਧਦੀ ਦਹਿਸ਼ਤ
ਔਕਲੈਂਡ, 18 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ‘ਚ ਪਿਛਲੇ 24 ਘੰਟਿਆਂ ਦੇ ਵਿਚ 13 ਹੋਰ ਕਰੋਨਾ ਕੇਸ ਸਾਹਮਣੇ ਆਏ ਹਨ  ਜਿਸ ਨਾ ਕਰੋਨਾ ਦੀ ਦਹਿਸ਼ਤ ਹੋਰ ਵਧ ਰਹੀ ਹੈ। ਇਨ੍ਹਾਂ ਨਵੇਂ ਕੇਸਾਂ ਵਿੱਚੋਂ 12 ਔਕਲੈਂਡ ਕਮਿਊਨਿਟੀ ਕਲੱਸਟਰ ਨਾਲ ਸੰਬੰਧਿਤ ਹਨ, ਜਦੋਂ ਕਿ 1 ਕੇਸ ਮੈਨੇਜਡ ਆਈਸੋਲੇਸ਼ਨ ਸਹੂਲਤ ਦੇ ਵਰਕਰ ਦਾ ਸਾਹਮਣੇ ਆਇਆ ਹੈ, ਜਿਸ ਦਾ ਸੰਬੰਧ ਆਕਲੈਂਡ ਕਲੱਸਟਰ ਨਾਲ ਨਹੀਂ ਹੈ। ਡਾਕ ਨਾਲ ਸਬੰਧਿਤ ਇਕ ਅਦਾਰੇ ਦੇ ਵਿਚੋਂ ਅੱਜ ਦੂਜਾ ਬੰਦਾ ਕਰੋਨਾ ਪੀੜ੍ਹਤ ਆਇਆ ਹੈ ਜਿਸ ਕਰਕੇ ਅਦਾਰੇ ਦੀ ਪੂਰੀ ਸਫਾਈ ਕੀਤੀ ਗਈ।
ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਕਲੱਸਟਰ ਨਾਲ ਸੰਬੰਧਿਤ 98 ਲੋਕਾਂ ਨੂੰ ਕੁਆਰੰਟੀਨ ਸਹੂਲਤ ਵਿੱਚ ਭੇਜਿਆ ਗਿਆ ਹੈ। ਉਨਾਂ ਕਿਹਾ ਕਿ ਇੱਥੇ 6 ਲੋਕ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 4 ਮਿਡਲਮੋਰ ਹਸਪਤਾਲ ਅਤੇ 2 ਆਕਲੈਂਡ ਸਿਟੀ ਹਸਪਤਾਲ ਵਿੱਚ ਹਨ। ਦੇਸ਼ ਵਿੱਚ ਹੁਣ ਕੁੱਲ 90 ਕੇਸ ਐਕਟਿਵ ਹਨ, ਜਿਨ੍ਹਾਂ ਵਿੱਚੋਂ 69 ਕੇਸਾਂ ਦਾ ਸੰਬੰਧ ਔਕਲੈਂਡ ਕਲੱਸਟਰ ਨਾਲ ਹੈ, 1 ਹੋਰ ਕੇਸ ਕਮਿਊਨਿਟੀ ਵਿੱਚੋਂ ਹੈ ਅਤੇ 20 ਕੇਸਾਂ ਦਾ ਸਿੱਧਾ ਸੰਬੰਧ ਵਿਦੇਸ਼ ਯਾਤਰਾ ਤੋਂ ਵਾਪਸ ਆਇਆਂ ਨਾਲ ਹੈ, ਜੋ ਮੈਨੇਜਡ ਆਈਸੋਲੇਸ਼ਨ ਅਤੇ ਕੁਆਰੰਟੀਨ ਸਹੂਲਤ ਵਿੱਚ ਹਨ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1643 ਕੇਸ ਹੀ ਹਨ। ਜਿਨ੍ਹਾਂ ਵਿੱਚੋਂ 1,293 ਪੁਸ਼ਟੀ ਕੀਤੇ ਤੇ 350 ਸੰਭਾਵਿਤ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 1531 ਹੈ।ਮੌਤਾਂ ਦੀ ਗਿਣਤੀ 22 ਹੀ ਹੈ।


Share