ਨਿਊਜ਼ੀਲੈਂਡ ’ਚ ਪਹਿਲੀ ਭਾਰਤੀ ਮੰਤਰੀ ਪਿ੍ਰਅੰਕਾ ਰਾਧਾਕ੍ਰਿਸ਼ਨਨ ‘ਪ੍ਰਵਾਸੀ ਭਾਰਤੀ ਸਨਮਾਨ 2021’ ਨਾਲ ਸਨਮਾਨਿਤ

527
ਨਿਊਜ਼ੀਲੈਂਡ ਦੀ ਏਥਨਿਕ ਮੰਤਰੀ ਪਿ੍ਰਅੰਕਾ ਰਾਧਾਕ੍ਰਿਸ਼ਨਨ
Share

ਆਕਲੈਂਡ, 10 ਜਨਵਰੀ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦੇ ਵਿਚ ਭਾਰਤੀਆਂ ਦਾ ਨਾਂਅ ਰੌਸ਼ਨ ਕਰਨ ਵਾਲੀ ਪਹਿਲੀ ਭਾਰਤੀ ਮੰਤਰੀ ਮਾਣਯੋਗ ਪਿ੍ਰਅੰਕਾ ਰਾਧਾਕ੍ਰਿਸ਼ਨਨ ਜੋ ਕਿ ਕਮਿਊਨਿਟੀ ਐਂਡ ਵਲੰਟਰੀ ਸੈਕਟਰ, ਡਾਇਵਰਸਿਟੀ, ਇਨਕਲੂਜ਼ਨ ਐਂਡ ਏਥਨਿਕ ਕਮਿਊਨਿਟੀਜ਼ ਦੇ ਮੰਤਰੀ ਹਨ ਅਤੇ ਯੂਥ ਐਸੋਸੀਏਟ ਮਨਿਸਰ ਫਾਰ ਸੋਸ਼ਲ ਡਿਵੈਲਪਮੈਂਟ ਅਤੇ ਇੰਪਲਾਇਮੈਂਟ ਹਨ, ਨੂੰ ਬੀਤੇ ਦਿਨੀਂ ਨਵੀਂ ਦਿੱਲੀ ਵਿਖੇ 16ਵੇਂ ਪ੍ਰਵਾਸੀ ਭਾਰਤੀ ਸੰਮਲੇਨ ਉਤੇ ‘ਪ੍ਰਵਾਸੀ ਭਾਰਤੀ ਸਨਮਾਨ-2021’ ਨਾਲ ਸਨਮਾਨਿਤ ਕੀਤਾ ਗਿਆ। ਇਸ ਦਾ ਐਲਾਨ ਦੇਸ਼ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਕੀਤਾ ਸੀ। ਇਸ ਵਾਰ ਇਹ ਸਮਾਗਮ ਆਨਲਾਈਨ (ਵਰਚੂਅਲ) ਕੀਤਾ ਗਿਆ ਸੀ। ਨਿਊਜ਼ੀਲੈਂਡ ਤੋਂ ਪਿ੍ਰਅੰਕਾ ਰਾਧਾਕਿ੍ਰਸ਼ਨਨ ਨੇ ਇਸ ਪੱਤਰਕਾਰ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਨੇ ਵੀਡੀਓ ਕਾਲ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ ਸਨ। ਪੰਜਾਬੀ ਕਮਿਊਨਿਟੀ ਵੱਲੋਂ ਰਾਧਾ ਕ੍ਰਿਸ਼ਨਨ ਨੂੰ  ਬਹੁਤ ਬਹੁਤ ਵਧਾਈ। ਭਾਰਤੀ ਹਾਈ ਕਮਿਸ਼ਨਰ ਨੇ ਵੀ ਰਾਧਾ ਕ੍ਰਿਸ਼ਨਨ ਨੂੰ ਇਸ ਸਨਮਾਨ ਲਈ ਵਧਾਈ ਦਿੱਤੀ ਹੈ।  ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ 6 ਹੋਰ ਸਖਸ਼ੀਅਤਾਂ ਨੂੰ ਇਹ ਸਨਮਾਨ ਮਿਲ ਚੁੱਕਾ ਹੈ।


Share