ਨਿਊਜ਼ੀਲੈਂਡ ’ਚ ਕਰੋਨਾ ਵਾਇਰਸ ਨਾਲ ਪੀੜ੍ਹਤ ਲੋਕਾਂ ਦੀ ਗਿਣਤੀ ਵਧ ਕੇ ਹੋ ਗਈ 51

1520
Share

-ਸ਼ਾਮ ਤੱਕ 10,000 ਲੋਕਾਂ ਦੇ ਸੰਪਰਕ ਵਿਚ ਰਹੇ ਹੋਣ ਸੰਭਾਵਨਾ
ਔਕਲੈਂਡ, 21 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਦੇ ਵਿਚ 17 ਅਗਸਤ ਨੂੰ ਦੁਬਾਰਾ ਕਰੋਨਾ ਕੇਸ ਦਾ ਇਕ ਕੇਸ ਆਉਣ ਬਾਅਦ ਇਸ ਨੇ ਲਗਪਗ ਸਾਰੇ ਦੇਸ਼ ਨੂੰ ਇਕ ਤਰ੍ਹਾਂ ਘੇਰ ਲਿਆ ਹੈ ਜਾਂ ਖਤਰਾ ਪੈਦਾ ਕਰ ਦਿੱਤਾ ਹੈ। ਔਕਲੈਂਡ ਅਤੇ ਵਲਿੰਗਟਨ ਵਿਖੇ ਦੁਬਾਰਾ ਫੈਲੇ ਕਰੋਨਾ ਦੇ ਕੇਸਾਂ ਨੇ ਸਾਰਾ ਸਿਹਤ ਸਿਸਟਮ ਹਿਲਾ ਕੇ ਰੱਖ ਦਿੱਤਾ ਹੈ। ਅੱਜ ਪ੍ਰਧਾਨ ਮੰਤਰੀ ਨੇ ਅੱਪਡੇਟ ਦਿੰਦਿਆ ਦੱਸਿਆ ਕਿ ਬੀਤੀ ਰਾਤ ਆਏ ਨਵੇਂ ਕਰੋਨਾ ਕੇਸਾਂ ਦੇ ਬਾਅਦ ਹੁਣ ਕੁੱਲ ਗਿਣਤੀ 51 ਹੋ ਗਈ ਹੈ। 18 ਨਵੇਂ ਕੇਸ ਔਕਲੈਂਡ ਅਤੇ ਤਿੰਨ ਵਲਿੰਗਟਨ ਵਿਖੇ ਆਏ ਹਨ। ਇਸ ਤੋਂ ਇਲਾਵਾ 3 ਨਵੇਂ ਕੇਸ ਕੁਆਰਨਟੀਨ ਸਹੂਲਤ ਦੇ ਵਿਚ ਵੀ ਨਵੇਂ ਪਹੁੰਚੇ ਹਨ। 42 ਕੇਸ ਸਰਹੱਦ ਪਾਰ ਦੇ ਆ ਚੁੱਕੇ ਹਨ।
ਜਿਨ੍ਹਾਂ ਲੋਕ ਨੂੰ ਸੰਭਾਵਿਤ ਕਰੋਨਾ ਪਾਜੇਟਿਵ ਆ ਸਕਦਾ ਹੈ ਉਨ੍ਹਾਂ ਦੀ ਗਿਣਤੀ 5065 ਦੇ ਕਰੀਬ ਆਸ ਕੀਤੀ ਜਾਂਦੀ ਹੈ। ਅਤੇ ਸ਼ਾਮ ਤੱਕ ਇਹ ਗਿਣਤੀ 10,000 ਹੋ ਸਕਦੀ ਹੈ। ਆਕਲੈਂਡ ਦੇ ਵੱਖ-ਵੱਖ ਸਕੂਲਾਂ ਦੇ ਬੱਚੇ ਵੀ ਕਰੋਨਾ ਸੰਪਰਕ ਦੇ ਵਿਚ ਆਏ ਹੋਏ ਸਮਝੇ ਜਾ ਰਹੇ ਹਨ, ਜਿਨ੍ਹਾਂ ਨੂੰ ਪੰਜਵੇਂ ਦਿਨ ਅਤੇ 12ਵੇਂ ਦਿਨ ਕੋਵਿਡ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। ਅੱਜ ਸਵੇਰ ਤੋਂ ਹੀ ਲੋਕਾਂ ਨੂੰ ਬੱਚਿਆਂ ਦੇ ਸਕੂਲ ਤੋਂ ਅਜਿਹੀਆਂ ਈਮੇਲਾਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਬਾਹਰੋਂ ਆਏ ਕਰੋਨਾ ਕੇਸਾਂ ਦੀ ਗਿਣਤੀ ਵੀ 42 ਦੇ ਕਰੀਬ ਹੈ ਜੋ ਕਿ ਆਈਸੋਲੇਸ਼ਨ ਦੇ ਵਿਚ ਹਨ। ਹੁੱਣ ਤੱਕ ਕੁੱਲ ਕੇਸਾਂ ਦੀ ਗਿਣਤੀ ਇਥੇ 3000 ਹੋਣ ਵਾਲੀ ਹੈ। 30 ਲੋਕਾਂ ਦੀ ਜਾਂਚ-ਪੜ੍ਹਤਾਲ ਚੱਲ ਰਹੀ ਹੈ, ਜਿਨ੍ਹਾਂ ਦਾ ਸਬੰਧ ਕਰੋਨਾ ਦੀ ਆਮਦ ਨਾਲ ਹੋ ਸਕਦਾ ਹੈ।


Share