ਨਿਊਜ਼ੀਲੈਂਡ ’ਚ ਕਰੋਨਾ ਦੀ ਰੀ-ਐਂਟਰੀ;

682
Share

2 ਨਵੇਂ ਆਏ ਕਰੋਨਾ ਕੇਸਾਂ ਨਾਲ 24 ਦਿਨਾਂ ਦਾ ਅੰਤਰਾਲ ਟੁੱਟਿਆ: ਸਿਹਤ ਮੰਤਰਲਾ ਸਤਰਕ
ਔਕਲੈਂਡ, 16 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ’ਚ ਲਗਾਤਾਰ 24 ਦਿਨਾਂ ਦੇ ਅੰਤਰਾਲ ਬਾਅਦ ਕਰੋਨਾ ਬਿਮਾਰੀ ਦੇ 2 ਨਵੇਂ ਕੇਸ ਦੇਸ਼ ਅੰਦਰ ਦੁਬਾਰਾ ਪਹੁੰਚ ਗਏ ਹਨ। ਇਹ ਕੇਸ ਬਿ੍ਰਟੇਨ ਤੋਂ ਆਈਆਂ ਦੋ ਮਹਿਲਾ ਯਾਤਰੀਆਂ (ਉਮਰ 40 ਅਤੇ 30 ਸਾਲ) ਦੇ ਹਨ, ਜੋ ਕਿ ਕਿਸੇ ਮਿ੍ਰਤਕ ਦੇ ਪਰਿਵਾਰ ਨੂੰ ਮਿਲਣ ਆਈਆਂ ਸਨ। ਇਹ ਔਕਲੈਂਡ ਤੋਂ ਵਲੰਿਗਟਨ ਤੱਕ ਕਾਰ ’ਚ ਗਈਆਂ ਸਨ। ਉਹ ਕਰੋਨਾ ਦਾ ਕਾਫੀ ਖਿਆਲ ਰੱਖਦੀਆਂ ਸਨ ਅਤੇ ਰਸਤੇ ਦੇ ਵਿਚ ਕਿਸੇ ਪੈਟਰੋਲ ਪੰਪ ’ਤੇ ਵੀ ਨਹੀਂ ਰ¾ੁਕੀਆਂ। ਉਨ੍ਹਾਂ ਨੇ ਪ੍ਰਾਈਵੇਟ ਕਾਰ ਦੀ ਵਰਤੋਂ ਕੀਤੀ ਸੀ। ਇਹ ਔਰਤਾਂ 7 ਜੂਨ ਨੂੰ ਇਥੇ ਆਈਆਂ ਸਨ ਅਤੇ ਮੈਨੇਜਡ ਆਈਸੋਲੇਸ਼ਨ ਵਿਚ ਸਨ ਅਤੇ ਵਿਸ਼ੇਸ਼ ਪ੍ਰਵਾਨਗੀ ਅਧੀਨ 13 ਜੂਨ ਨੂੰ ਵਲੰਿਗਟਨ ਗਈਆਂ ਸਨ। ਵਲੰਿਗਟਨ ਵਿਖੇ ਉਨ੍ਹਾਂ ਦਾ ਟੈਸਟ ਹੋਇਆ ਅਤੇ ਪਾਜ਼ੀਟਿਵ ਪਾਈਆਂ ਗਈਆਂ। ਉਹ ਵਾਇਆ ਬਿ੍ਰਸਬੇਨ ਅਤੇ ਦੋਹਾ ਆਈਆਂ ਸਨ।
ਬੀਤੇ ਕੱਲ੍ਹ ਆਖ਼ਰੀ ਪੁਸ਼ਟੀ ਕੀਤੇ ਕੇਸ ਤੋਂ 24 ਦਿਨ ਹੋਏ ਸਨ ਅਤੇ ਆਕਲੈਂਡ ਵਿਚ ਮੈਰਿਸਟ ਕਾਲਜ ਦੇ ਕਲੱਸਟਰ ਦਾ ਅੰਤ ਵੀ ਹੋਇਆ ਸੀ, ਜਿਸ ਨੇ 96 ਲੋਕ ਸੰਕਰਮਿਤ ਕੀਤੇ ਸਨ। ਸਿਹਤ ਮੰਤਰਾਲੇ ਦਾ ਇਲੈਮੀਨੇਸ਼ਨ ਡੇਅ ਵੀ ਕੱਲ੍ਹ ਸੀ – ਆਖ਼ਰੀ ਕਮਿਊਨਿਟੀ ਟਰਾਂਸਮਿਸ਼ਨ ਕੇਸ ਆਈਸੋਲੇਸ਼ਨ ਹੋਣ ਤੋਂ ਬਾਅਦ ਬਾਹਰ ਆਇਆ ਸੀ। ਉਸ ਕੇਸ ਵਿਚ ਮਨਿਸਟਰੀ ਆਫ਼ ਪ੍ਰਾਇਮਰੀ ਇੰਡਸਟਰੀ ਦਾ ਇੱਕ ਵਰਕਰ ਸੀ, ਜੋ ਟਾਰਗੈਟਿੰਗ ਟੈਸਟਿੰਗ ਦੌਰਾਨ ਪਾਜ਼ੀਟਿਵ ਆਇਆ ਸੀ, ਉਹ 30 ਅਪ੍ਰੈਲ ਨੂੰ ਆਈਸੋਲੇਸ਼ਨ ਵਿਚ ਚਲਾ ਗਿਆ ਸੀ ਅਤੇ 18 ਮਈ ਨੂੰ ਬਾਹਰ ਆਇਆ ਸੀ।
2 ਨਵੇਂ ਕੇਸਾਂ ਦਾ ਅਰਥ ਹੈ ਕਿ ਨਿਊਜ਼ੀਲੈਂਡ ਵਿਚ ਪੁਸ਼ਟੀ ਕੀਤੇ ਕੇਸਾਂ ਦੀ ਕੁੱਲ ਗਿਣਤੀ 1156 ਤੱਕ ਪਹੁੰਚ ਗਈ ਹੈ, ਪੁਸ਼ਟੀ ਕੀਤੇ ਗਏ ਅਤੇ ਸੰਭਾਵਿਤ ਕੇਸਾਂ ਦੀ ਸਾਂਝੀ ਕੁੱਲ ਗਿਣਤੀ ਹੁਣ 1506 ਹੈ, ਜੋ ਦੇਸ਼ ਵੱਲੋਂ ਵਿਸ਼ਵ ਸਿਹਤ ਸੰਗਠਨ ਨੂੰ ਰਿਪੋਰਟ ਕੀਤੇ ਗਏ ਹਨ।


Share