ਨਿਊਜ਼ੀਲੈਂਡ ਕਰੋਨਾ ਅੱਪਡੇਟ: ਪਿਛਲੇ 24 ਘੰਟਿਆਂ ਦੌਰਾਨ 6 ਹੋਰ ਨਵੇਂ ਕਰੋਨਾ ਕੇਸ ਸਾਹਮਣੇ ਆਏ-5 ਕੇਸ ਕਮਿਊਨਿਟੀ ਖੇਤਰ ‘ਚੋਂ

593
Share

ਔਕਲੈਂਡ, 19 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਅੱਜ ਨਿਊਜ਼ੀਲੈਂਡ ਕਰੋਨਾ ਸਬੰਧੀ ਅੱਪਡੇਟ ਦਿੰਦਿਆ ਸਿਹਤ ਵਿਭਾਗ ਦੇ ਨਿਰਦੇਸ਼ਕ ਅਤੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੇ ਵਿਚ 6 ਹੋਰ ਨਵੇਂ ਕੇਸ ਆ ਗਏ ਹਨ। 5 ਕੇਸ ਕਮਿਊਨਿਟੀ ਖੇਤਰ ਚੋਂ ਹਨ ਜੋ ਕਿ ਔਕਲੈਂਡ ਕਲੱਸਟਰ ਨਾਲ ਸਬੰਧਿਤ ਹਨ ਜਦ ਇਕ ਕੇਸ ਬਾਹਰੋ ਆਏ ਵਿਅਕਤੀ ਦਾ ਹੈ। ਔਕਲੈਂਡ ਕਲੱਸਟਰ ਨਾਲ ਸਬੰਧਿਤ 125 ਲੋਕਾਂ ਨੂੰ ਕੁਆਰਨਟੀਨ ਕੀਤਾ ਗਿਆ ਹੈ ਅਤੇ ਹੁਣ ਤੱਕ ਦੇਸ਼ ਵਿਚ ਕੁੱਲ 1299 ਕੇਸ ਪੁਸ਼ਟੀ ਹੋ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਨਵੇਂ ਕੇਸ ਇਕ ਵੱਡਾ ਫੈਲਾਅ ਨਹੀਂ ਹਨ। ਮੈਨੇਜਡ ਆਈਸੋਲੇਸ਼ਨ ਦੇ ਵਿਚ ਜੋ ਇਕ ਨਵਾਂ ਕੇਸ 50 ਸਾਲਾ ਔਰਤ ਦਾ ਆਇਆ ਹੈ ਉਸਨੂੰ ਸੁਦੀਮਾ ਹੋਟਲ ਦੇ ਵਿਚ ਰੱਖਿਆ ਜਾ ਰਿਹਾ ਹੈ। ਹੁਣ ਦੇਸ਼ ਦੇ ਵਿਚ ਕੁੱਲ ਕਰੋਨਾ ਐਕਟਿਵ ਕੇਸਾਂ ਦੀ ਗਿਣਤੀ 96 ਹੋ ਗਈ ਗਈ ਹੈ। 5 ਕੇਸ ਹਸਪਤਾਲ ਦੇ ਵਿਚ ਇਲਾਜ ਅਧੀਨ ਰਹਿ ਗਏ ਹਨ। ਬੀਤੇ ਕੱਲ੍ਹ ਇਕ ਨੂੰ ਛੁੱਟੀ ਦੇ ਦਿੱਤੀ ਗਈ ਸੀ।


Share