ਨਿਊਜ਼ੀਲੈਂਡ ਕਰੋਨਾ ਅੱਪਡੇਟ; ਪਿਛਲੇ 24 ਘੰਟਿਆਂ ਦੌਰਾਨ 7 ਹੋਰ ਨਵੇਂ ਕਰੋਨਾ ਕੇਸ ਆਏ-ਕੁੱਲ ਗਿਣਤੀ ਹੋਈ 129

508
Share

ਔਕਲੈਂਡ, 25 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਅੱਜ ਨਿਊਜ਼ੀਲੈਂਡ ‘ਚ  ਕਰੋਨਾ ਪੀੜਤਾਂ ਦੇ 7 ਹੋਰ ਨਵੇਂ ਕੇਸ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਦੇਸ਼ ਦੇ ਵਿਚ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ 129 ਹੋ ਗਈ ਹੈ। ਗੌਰਤਲਬ ਹੈ ਕਿ ਹਾਲ ਦੀ ਘੜੀ ਐਤਵਾਰ ਰਾਤ ਤੱਕ ਔਕਲੈਂਡ ਅਲਰਟ ਲੈਵਲ 3 ਅਤੇ ਦੇਸ਼ ਦਾ ਬਾਕੀ ਹਿੱਸਾ ਲੈਵਲ 2 ਵਿੱਚ ਚੱਲ ਰਿਹਾ ਹੈ। ਨਵੇਂ ਆਏ ਕੇਸ ਔਕਲੈਂਡ ਕਲੱਸਟਰ ਦੇ ਨਾਲ ਸਬੰਧ ਰੱਖਦੇ ਹਨ। ਸਿਹਤ ਵਿਭਾਗ ਦੇ ਨਿਰਦੇਸ਼ਕ ਡਾ. ਐਸ਼ਲੇ ਬਲੂਮਫੀਲਡ ਨੇ ਦੱਸਿਆ ਕਿ ਦੋ ਨਵੇਂ ਕੇਸ ਚਰਚ ਨਾਲ ਸਬੰਧਿਤ ਹਨ ਅਤੇ ਕਿਸੇ ਘਰ ਦੇ ਨਾਲ ਸਬੰਧਿਤ ਹਨ। ਕੁੱਲ ਕੇਸਾਂ ਦੇ ਵਿਚੋਂ 19 ਕੇਸ ਬਾਹਰੋ ਆਏ ਲੋਕਾਂ ਦੇ ਨਾਲ ਸਬੰਧਿਤ ਹਨ। ਅਗਲੇ ਸੋਮਵਾਰ ਤੋਂ ਔਕਲੈਂਡ ਖੇਤਰ ਦੇ ਵਿਚ ਜਨਤਕ ਇਕੱਠ ਦੇ ਵਿਚ 10 ਦੀ ਗਿਣਤੀ ਰਹੇਗੀ ਜਾਂ ਫਿਰ ਅੰਤਿਮ ਸੰਸਕਾਰ ਵੇਲੇ 50 ਲੋਕ ਇਕੱਠੇ ਹੋ ਸਕਣਗੇ। ਦੇਸ਼ ਦੇ ਬਾਕੀ ਹਿਸਿਆਂ ਵਿਚ ਲੈਵਲ-2 ਦੌਰਾਨ 100 ਵਿਅਕਤੀ ਇਕੱਠੇ ਹੋ ਸਕਣਗੇ। ਸਰਕਾਰ 6 ਸਤੰਬਰ ਨੂੰ ਦੁਬਾਰਾ ਕਰੋਨਾ ਵਾਇਰਸ ਸਥਿਤੀ ‘ਤੇ ਵਿਚਾਰ ਕਰੇਗੀ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1690 ਕੇਸ ਹੋਏ ਹਨ ਜਿਨ੍ਹਾਂ ਵਿਚ 1,339 ਪੁਸ਼ਟੀ ਕੀਤੇ ਗਏ ਅਤੇ  351 ਸੰਭਵਿਤ ਕੇਸ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 1539 ਹੈ।  ਮੌਤਾਂ ਦੀ ਗਿਣਤੀ 22 ਹੀ ਹੈ। 9 ਮਰੀਜ ਹਸਪਤਾਲ ਦੇ ਵਿਚ ਹਨ। 27 ਅਗਸਤ ਤੋਂ ਜਨਤਕ ਟਰਾਂਸਪੋਰਟ ਦੇ ਵਿਚ ਮਾਸਕ ਪਹਿਨਣਾ ਜਰੂਰੀ ਹੋ ਜਾਵੇਗਾ।


Share