ਨਿਊਜ਼ੀਲੈਂਡ ਕਮਿਊਨਿਟੀ ਵਿਚੋਂ 13 ਹੋਰ ਨਵੇਂ ਮਰੀਜ਼ ਕਰੋਨਾ ਪੀੜਤ ਪਾਏ ਗਏ-ਕੁੱਲ ਸੰਖਿਆ ਹੋਈ 49

584
Share

ਔਕਲੈਂਡ 14 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ) -ਨਿਊਜ਼ੀਲੈਂਡ ਦੇ ਵਿਚ ਬੀਤੇ ਤਿੰਨ ਦਿਨਾਂ ਤੋਂ ਕਰੋਨਾ ਨੇ ਅਜਿਹੀ ਦਸਤਕ ਦਿੱਤੀ ਕਿ ਇਹ ਬੂਹੇ ਦਰ ਬੂਹੇ ਅੱਗੇ ਵਧ ਰਿਹਾ ਹੈ ਅਤੇ ਨਗਰ ਤੋਂ ਨਗਰ ਹੋ ਤੁਰਿਆ ਹੈ। ਅੱਜ ਸਿਹਤ ਵਿਭਾਗ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਮਿਊਨਿਟੀ ਕਰੋਨਾ ਦੇ ਵਿਚੋਂ 13 ਹੋਰ ਨਵੇਂ ਕੇਸ ਸਾਹਮਣੇ ਆ ਗਏ ਹਨ। ਜਿਨ੍ਹਾਂ ਵਿਚੋਂ 12 ਦੀ ਪੁਸ਼ਟੀ ਹੋ ਚੁਕੀ ਹੈ ਅਤੇ 1 ਸੰਭਾਵਿਤ ਹੈ। ਇਕ ਕੇਸ ਹਸਪਤਾਲ ਦੇ ਵਿਚ ਹੈ। ਇਹ ਸਾਰੇ ਇਕੋ ਪਰਿਵਾਰ ਦੇ ਸੰਪਰਕ ਵਿਚ ਆਏ ਹੋਏ ਹਨ ਜੋ ਪਹਿਲੇ ਦਿਨ ਚਰਚਾ ਵਿਚ ਆਏ ਸਨ। ਔਕਲੈਂਡ ਤੋਂ 200 ਤੋਂ ਵੱਧ ਕਿਲੋਮੀਟਰ ਦੂਰ ਇਕ ਸ਼ਹਿਰ ਟੋਕੋਰੋਆ ਵਿਖੇ ਵੀ ਦੋ ਕਰੋਨਾ ਦੇ ਕੇਸ ਸਾਹਮਣੇ ਆਏ ਹਨ ਜਿਸ ਦਾ ਮਤਲਬ ਹੈ ਕਿ ਕਰੋਨਾ ਔਕਲੈਂਡ ਤੋਂ ਬਾਹਰ ਨਿਕਲ ਗਿਆ ਹੈ। ਇਕ ਕਾਲਜ, ਸਕੂਲ ਅਤੇ ਇਕ ਹੋਰ ਸਿੱਖਿਆ ਸੰਸਥਾਨ ਵੀ ਇਸ ਕਰੋਨਾ ਦੇ ਪੀੜ੍ਹਤ ਵਿਦਿਆਰਥੀਆਂ ਨਾਲ ਸਬੰਧਿਤ ਹੋ ਗਏ ਹਨ।  ਦੇਸ਼ ਵਿੱਚ ਹੁਣ ਐਕਟਿਵ ਕੇਸਾਂ ਦੀ ਗਿਣਤੀ 49 ਹੋ ਗਈ ਹੈ। ਜਿਨ੍ਹਾਂ ਵਿੱਚੋਂ 30 ਐਕਟਿਵ ਕੇਸਾਂ ਦਾ ਸੰਬੰਧ ਕਮਿਊਨਿਟੀ ਟਰਾਂਸਮਿਸ਼ਨ ਨਾਲ ਹੈ। ਦੇਸ਼ ਵਿੱਚ ਵੀਰਵਾਰ ਨੂੰ 15,000 ਤੋਂ ਵੱਧ ਟੈੱਸਟ ਕੀਤੇ ਗਏ। ਤਾਜ਼ਾ ਖਬਰ ਦੇ ਵਿਚ ਇਕ ਕਰੋਨਾ ਪਾਜੇਟਿਵ ਵਿਅਕਤੀ ਵਲਿੰਗਟਨ ਵਿਖੇ ਖਾਣਾ ਵੀ ਖਾ ਗਿਆ ਅਤੇ ਨੂਡਲਜ਼ ਦੀ ਦੁਕਾਨ ਉਤੇ ਵੀ ਜਾ ਚੁੱਕਾ ਹੈ। ਸੋ ਖਿਲਾਰਾ ਵਧਦਾ ਹੀ ਜਾ ਰਿਹਾ ਹੈ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1602 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹੀ ਹਨ। ਜਿਨ੍ਹਾਂ ਵਿੱਚੋਂ 1,251 ਪੁਸ਼ਟੀ ਕੀਤੇ ਤੇ 351 ਸੰਭਾਵਿਤ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 1531 ਹੀ ਹੈ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਹੁਣ 49 ਹੋ ਗਈ ਹੈ। ਮੌਤਾਂ ਦੀ ਗਿਣਤੀ 22 ਹੀ ਹੈ।


Share