ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਸਰਬ ਸੰਮਤੀ ਨਾਲ ਨਵੀਂ ਕਮੇਟੀ ਦੀ ਕੀਤੀ ਚੋਣ-ਸ. ਅਵਤਾਰ ਸਿੰਘ ਤਾਰੀ ਬਣੇ ਪ੍ਰਧਾਨ

728
‘ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਮੈਂਬਰ ਸਲਾਨਾ ਮੀਟਿੰਗ ਦੌਰਾਨ।
Share

We are Ready: ਜ਼ਿੰਮੇਵਾਰੀ ਅਗਲੇ ਮਹੀਨੇ ਤੋਂ
-31 ਜੁਲਾਈ ਤੋਂ ਕਾਰਜ ਭਾਰ ਸੰਭਾਲੇਗੀ ਕਮੇਟੀ
ਔਕਲੈਂਡ, 21 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦੇ ਵਿਚ ਪੰਜਾਬੀ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਤ ਕਰ ਰਹੀ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਜਿੱਥੇ ਆਉਣ ਵਾਲੇ ਲੋਕਲ ਕਬੱਡੀ ਸੀਜਨ (4 ਅਕਤੂਬਰ ਤੋਂ ਟੂਰਨਾਮੈਂਟ ਸ਼ੁਰੂ) ਦੀਆਂ ਤਿਆਰੀਆਂ ਵਿਚ ਜੁੱਟੀ ਹੈ ਉਥੇ ਨਵੀਂ ਚੁਣੀ ਗਈ ਕਮੇਟੀ ਨੇ ਵੀ ਵਾਅਦਾ ਕਰ ਦਿੱਤਾ ਹੈ ਕਿ ‘ਵਿਊ ਆਰ ਰੈਡੀ’।
ਪਿਛਲੇ ਦਿਨੀਂ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੀ ਸਾਲਾਨਾ ਮੀਟਿੰਗ ਹੋਈ ਜਿਸ ਦੇ ਵਿਚ ਪਿਛਲੇ ਸਾਲ ਦੀਆਂ ਗਤੀਵਿਧੀਆਂ ਉਤੇ ਚਰਚਾ ਹੋਈ। ਸਕੱਤਰ ਸ. ਤੀਰਥ ਸਿੰਘ ਅਟਵਾਲ ਨੇ ਪਿਛਲੇ ਸਾਲ ਦੀ ਰਿਪੋਰਟ ਪੇਸ਼ ਕੀਤੀ। ਇਸ ਤੋਂ ਬਾਅਦ ਸਰਬ ਸੰਮਤੀ ਦੇ ਨਾਲ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਜੋ 31 ਜੁਲਾਈ ਨੂੰ ਆਪਣਾ ਕਾਰਜ ਭਾਰ ਸੰਭਾਲ ਲਵੇਗੀ।  ਨਵੀਂ ਚੁਣੀ ਗਈ ਫੈਡਰੇਸ਼ਨ ਟੀਮ ਦੇ ਵਿਚ ਸ. ਅਵਤਾਰ ਸਿੰਘ ਤਾਰੀ ਪ੍ਰਧਾਨ, ਜੱਸੀ ਬਰਾੜ ਉਪ ਪ੍ਰਧਾਨ, ਤੀਰਥ ਸਿੰਘ ਅਟਵਾਲ ਸਕੱਤਰ, ਮਨਜੀਤ ਸਿੰਘ ਸਹਿ ਸਕੱਤਰ, ਜਗਦੇਵ ਸਿੰਘ ਜੱਗੀ ਡਾਇਰੈਕਟਰ, ਜੱਸਾ ਬੋਲੀਨਾ ਚੇਅਰਮੈਨ, ਹਰਪ੍ਰੀਤ ਸਿਘ ਰਾਇਸਰ ਸਪੋਕਸਪਰਸਨ ਅਤੇ ਰਾਜਾ ਬੁੱਟਰ ਨੂੰ ਖਜ਼ਾਨਚੀ ਚੁਣਿਆ ਗਿਆ। ਮੀਟਿੰਗ ਦੇ ਅੰਤ ਵਿਚ ਮੌਜੂਦਾ ਪ੍ਰਧਾਨ ਜੱਸਾ ਬੋਲੀਨਾ ਨੇ ਆਏ ਸਾਰੇ ਮੈਂਬਰਜ਼ ਅਤੇ ਪਿਛਲੇ ਸਾਲ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।  ਵਰਨਣਯੋਗ ਹੈ ਕਿ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨਿਊਜ਼ੀਲੈਂਡ ਦੇ ਵਿਚ ਹੋਣ ਵਾਲੇ ਕਬੱਡੀ ਟੂਰਨਾਮੈਂਟਾਂ ਦੇ ਵਿਚ ਨਿਰਧਾਰਤ ਨਿਯਮਾਂ ਨੂੰ ਲਾਗੂ ਕਰਵਾਉਣ ਵਿਚ ਆਪਣਾ ਸਹਿਯੋਗ ਕਰਦੀ ਹੈ।


Share