ਨਿਊਯਾਰਕ ਸੂਬੇ ਦੇ ਟਾਊਨ ਲਿੰਡਨਹਰਸਟ ਚ’ ਦੋ ਕਾਲੇ ਮੂਲ ਦੇ ਲੁਟੇਰਿਆਂ ਵੱਲੋਂ ਭਾਰਤੀ ਮੂਲ ਦੇ ਇਕ ਸਟੋਰ ਮਾਲਿਕ ਦੀ ਹੱਤਿਆ

470
Share

ਨਿਊਯਾਰਕ, 21 ਮਈ (ਰਾਜ ਗੋਗਨਾ/ਪੰਜਾਬ ਮੇਲ)- ਬੀਤੀ ਰਾਤ ਨਿਊਯਾਰਕ ਸੂਬੇ ਦੇ ਲਾਂਗ ਆਈਲੈਂਡ ਦੇ ਇਲਾਕੇਂ ਦੇ ਕਸਬੇ ਲਿੰਡਨਹਰਸਟ ਵਿਖੇਂ ਇਕ ਡੈਪਰ ਸਮੋਕ ਸ਼ਾਪ ਦੇ ਗੁਜਰਾਤੀ ਮੂਲ ਦੇ ਮਾਲਿਕ ਦੀ ਦੋ ਕਾਲੇ ਮੂਲ ਦੇ ਲੁਟੇਰਿਆਂ ਨੇ ਲੁੱਟ ਦੇ ਇਰਾਦੇ ਨਾਲ ਉਸ ਦੇ ਸਟੋਰ ਚ’ ਰਾਤ ਨੂੰ 9:40 ਮਿੰਟ ਤੇ ਦਾਖਿਲ ਹੋ ਕੇ (33) ਸਾਲਾ ਕਾਰੋਬਾਰੀ ਦੀ ਹੱਤਿਆ ਕਰ ਦਿੱਤੀ। ਜਿਸ ਦੀ ਪਹਿਚਾਣ ਕਿੰਸ਼ੁਕ ਪਟੇਲ ਵਜੋਂ ਹੋਈ ਹੈ।ਜਿਸ ਦਾ ਪਿਛੋਕੜ ਭਾਰਤ ਤੋ ਗੁਜਰਾਤ ਸੂਬੇ ਦੇ ਆਨੰਦ ਸਿਟੀ ਦੇ ਪਿੰਡ ਭਾਦਰਣਾ ਸੀ। ਸਥਾਨਕ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਰਾਹੀਂ ਦੋ ਕਾਲੇ ਮੂਲ ਦੇ ਲੁਟੇਰਿਆਂ ਦੀ ਪਛਾਣ ਕੀਤੀ ਹੈ। ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। 33 ਸਾਲਾ ਮ੍ਰਿਤਕ ਕਿੰਸ਼ੁਕ ਪਟੇਲ ਨਿਊਯਾਰਕ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਜਿੰਨਾ ਚ’ ਉਸ ਦਾ ਪਿਤਾ ਉਸ ਦੀ ਪਤਨੀ ਦੋ ਲੜਕੇ ਜਿੰਨਾਂ ਦੀ ਉਮਰ 4 ਸਾਲ ਅਤੇ ਦੂਸਰੇ ਦੀ 5 ਮਹੀਨੇ ਦੇ ਕਰੀਬ ਹੈ ਦੇ ਨਾਲ ਇਕੱਠੇ ਰਹਿੰਦੇ ਸੀ ਨਿਊਯਾਰਕ ਪੁਲਿਸ ਮੁਤਾਬਕ ਸਟੋਰ ਚ’ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਵਿੱਚ ਨਜ਼ਰ ਆਉਂਦਾ ਹੈ ਕਿ ਜਦੋ ਕਿੰਸ਼ੁਕ ਪਟੇਲ ਸਟੋਰ ਬੰਦ ਕਰਕੇ ਆਪਣੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ। ਇਸੇ ਦੌਰਾਨ ਦੋ ਕਾਲੇ ਮੂਲ ਦੇ ਦੋ ਨੌਜਵਾਨ ਲੁਟੇਰੇ ਸਟੋਰ ਅੰਦਰ ਆਏ ਅਤੇ ਕੋਈ ਸਮਾਨ ਮੰਗਿਆ। ਕਿੰਸ਼ੁਕ ਨੇ ਉਹਨਾਂ ਨੂੰ ਸਟੋਰ ਬੰਦ ਹੋਣ ਦੀ ਗੱਲ ਕਹੀ ਤਾਂ ਇੱਕ ਨੇ ਉਸ ਦੇ ਸਿਰ ’ਤੇ ਕਿਸੇ ਭਾਰੀ ਚੀਜ਼ ਦੇ ਨਾਲ ਹਮਲਾ ਕਰ ਦਿੱਤਾ।ਅਤੇ ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ ਤੇ ਦੋਵੇਂ ਲੁਟੇਰੇ ਉਸ ਦੇ ਸਟੋਰ ਤੋ ਨਗਦੀ ਅਤੇ ਉਸ ਦਾ ਮੋਬਾਈਲ ਵੀ ਖੋਹ ਕੇ ਫਰਾਰ ਹੋ ਗਏ। ਜਦ ਕਿ ਕਿੰਸ਼ੁਕ ਪਟੇਲ ਆਪਣੇ ਘਰ ਨੂੰ ਆਉਣ ਤੋਂ ਪਹਿਲਾਂ ਹੀ ਫੋਨ ਕਰ ਦਿੱਤਾ ਸੀ ਲੇਕਿਨ ਕਰੀਬ ਦੋ ਘੰਟੇ ਤੱਕ ਉਸ ਦੇ ਘਰ ਨਾ ਪੁੱਜਣ ’ਤੇ ਪਰਿਵਾਰ ਨੇ ਮੋਬਾਈਲ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਮੋਬਾਈਲ ਬੰਦ ਆ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਨਿਊਯਾਰਕ ਵਿੱਚ ਹੀ ਰਹਿਣ ਵਾਲੇ ਆਪਣੇ ਇੱਕ ਰਿਸ਼ਤੇਦਾਰ ਨੂੰ ਫੋਨ ਕਰਕੇ ਸੂਚਨਾ ਦਿੱਤੀ।ਜਦੋ ਉਹ ਜਦੋਂ ਸਟੋਰ ’ਤੇ ਪਹੁੰਚੇ ਤਾਂ ਕਿੰਸ਼ੁਕ ਸਟੋਰ ਦੇ ਅੰਦਰ ਖੂਨ ਨਾਲ ਲਥਪਥ ਸੀ।ਜਿਸ ਨੂੰ ਤੁਰੰਤ ਐਂਬੂਲੈਂਸ ਬੁਲਾ ਕੇ ਉਨ੍ਹਾਂ ਹਸਪਤਾਲ ਲੈ ਜਾਇਆ ਜਾ ਰਿਹਾ ਸੀ, ਲੇਕਿਨ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।


Share