ਨਿਊਯਾਰਕ ਸਿਟੀ ਦੇ ਸਕੂਲਾਂ ‘ਚ ਭੇਜੇ ਗਏ ਚਿੱਟੇ ਪਾਊਡਰ ਵਾਲੇ ਲਿਫਾਫੇ

444
Share

ਫਰਿਜ਼ਨੋ (ਕੈਲੀਫੋਰਨੀਆ), 21 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਨਿਊਯਾਰਕ ਦੇ ਸਕੂਲਾਂ ਵਿੱਚ  ਪਿਛਲੇ ਦਿਨਾਂ ਦੌਰਾਨ ਚਿੱਟੇ ਪਾਊਡਰ ਨਾਲ ਭਰੇ ਲਿਫਾਫੇ ਮੇਲ ਕੀਤੇ ਗਏ ਹਨ। ਪੁਲਿਸ ਵਿਭਾਗ ਪਿਛਲੇ ਦੋ ਹਫਤਿਆਂ ਵਿੱਚ ਸ਼ਹਿਰ ਦੇ ਸਕੂਲਾਂ ਨੂੰ ਚਿੱਟੇ ਪਾਊਡਰ ਨਾਲ ਭੇਜੇ ਅੱਧੀ ਦਰਜਨ ਲਿਫ਼ਾਫ਼ਿਆਂ ਬਾਰੇ ਜਾਂਚ ਕਰ ਰਿਹਾ ਹੈ।।ਪੁਲਿਸ ਨੇ ਦੱਸਿਆ ਕਿ ਇੱਕ ਤਰ੍ਹਾਂ ਦਿਸਣ ਵਾਲੇ ਚਿੱਠੀ ਵਾਲੇ ਲਿਫਾਫੇ ਤਕਰੀਬਨ ਛੇ ਸਕੂਲਾਂ ਵਿੱਚ ਭੇਜੇ ਗਏ ਹਨ, ਇਹ ਇਹ ਲਿਫਾਫੇ ਪਹਿਲਾਂ 10 ਮਾਰਚ ਨੂੰ ਪ੍ਰਾਪਤ ਕੀਤੇ ਗਏ ਸਨ। ਸਭ ਤੋਂ ਤਾਜ਼ਾ ਲਿਫਾਫਾ ਸ਼ੁੱਕਰਵਾਰ ਨੂੰ ਮਿਲਿਆ ਹੈ। ਨਿਊਯਾਰਕ ਪੁਲਿਸ ਵਿਭਾਗ ਦੁਆਰਾ ਹਰੇਕ ਲਿਫ਼ਾਫ਼ੇ ਦੀ ਜਾਂਚ ਕੀਤੀ, ਜਿਸ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਖਤਰਨਾਕ ਪਦਾਰਥ ਇਹਨਾਂ ਵਿੱਚ ਨਹੀਂ ਪਾਇਆ ਗਿਆ। ਇਹ ਸਾਰੇ ਛੇ ਸਕੂਲ ਮੈਨਹੱਟਨ ਵਿੱਚ ਸਥਿਤ ਹਨ, ਹਾਲਾਂਕਿ ਇਹ ਸਰਕਾਰੀ ਸਕੂਲ ਹਨ ਜਾਂ ਨਿੱਜੀ ,ਇਸ ਬਾਰੇ ਨਹੀਂ ਦੱਸਿਆ ਗਿਆ ਹੈ। ਪੁਲਿਸ ਵਿਭਾਗ ਨੇ ਇਕ ਲਿਫ਼ਾਫ਼ੇ ਦੀ ਇਕ ਤਸਵੀਰ ਜਾਰੀ ਕੀਤੀ ਹੈ, ਜਿਸ ਵਿੱਚ ਵੱਡੇ ਅੱਖਰਾਂ ‘ਚ “ਮਿਡਲ ਸਕੂਲ” ਲਿਖਣ ਦੇ ਨਾਲ ਅਮਰੀਕਾ ਦੀ ਝੰਡੇ ਦੀ ਮੋਹਰ ਹੈ।ਪੁਲਿਸ ਅਨੁਸਾਰ ਇਹ ਲਿਫਾਫੇ ਭੇਜਣ ਵਾਲੇ ਦਾ ਉਦੇਸ਼ ਪ੍ਰਸ਼ਾਸਨ ਵਿੱਚ ਵਿਘਣ ਪੈਦਾ ਕਰਨਾ ਹੈ। ਇਹਨਾਂ ਪੱਤਰਾਂ ਨੇ 2001 ਦੇ ਐਂਥ੍ਰੈਕਸ ਹਮਲਿਆਂ ਦੀਆਂ ਯਾਦਾਂ ਤਾਜਾ ਕੀਤੀਆਂ ਹਨ, ਜੋ ਕਿ 11 ਸਤੰਬਰ ਦੇ ਹਮਲਿਆਂ ਤੋਂ ਬਾਅਦ ਦੇ ਹਫ਼ਤਿਆਂ ਵਿਚ ਹੋਏ ਸਨ। ਜਿਸ ਦੌਰਾਨ ਨਿਊਯਾਰਕ ਸਿਟੀ ਵਿੱਚ ਮੀਡੀਆ, ਵਾਸ਼ਿੰਗਟਨ ਵਿੱਚ ਵਿਧਾਇਕਾਂ ਦੇ ਦਫ਼ਤਰਾਂ ਨੂੰ ਕਈ ਪੱਤਰ ਭੇਜੇ ਗਏ ਸਨ। ਜਿਹਨਾਂ ਕਰਕੇ 5 ਲੋਕ ਮਰ ਗਏ ਸਨ।

Share