ਨਿਊਯਾਰਕ ਸਟੇਟ ਅਸੈਂਬਲੀ ਵੱਲੋਂ ਕਸ਼ਮੀਰ ਅਮਰੀਕੀ ਦਿਵਸ ਐਲਾਨਣ ਲਈ ਮਤਾ ਪਾਸ

353
Share

-ਭਾਰਤ ਵੱਲੋਂ ਨਿਖੇਧੀ
ਨਿਊਯਾਰਕ, 7 ਫਰਵਰੀ (ਪੰਜਾਬ ਮੇਲ)- ਨਿਊਯਾਰਕ ਸਟੇਟ ਅਸੈਂਬਲੀ ਨੇ ਮਤਾ ਪਾਸ ਕੀਤਾ ਹੈ ਜਿਸ ਵਿਚ ਗਵਰਨਰ ਐਂਡਰਿਊ ਕੁਓਮੋ ਨੂੰ 5 ਫਰਵਰੀ ਨੂੰ ਕਸ਼ਮੀਰ ਅਮਰੀਕੀ ਦਿਵਸ ਐਲਾਨ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਭਾਰਤ ਵੱਲੋਂ ਇਸ ’ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਗਈ ਹੈ ਤੇ ਕਿਹਾ ਹੈ ਕਿ ਲੋਕਾਂ ਨੂੰ ਵੰਡਣ ਲਈ ਜੰਮੂ-ਕਸ਼ਮੀਰ ਦੇ ਅਮੀਰ ਸੱਭਿਆਚਾਰਕ ਅਤੇ ਸਮਾਜਿਕ ਹਾਲਾਤ ਨੂੰ ‘‘ਸਵਾਰਥੀ ਹਿੱਤਾਂ’’ ਨੇ ਗਲਤ ਢੰਗ ਨਾਲ ਪੇਸ਼ ਕੀਤਾ ਹੈ। ਇਹ ਮਤਾ ਮੈਂਬਰ ਨਾਦਿਰ ਸਯੇਘ ਅਤੇ 12 ਹੋਰ ਮੈਂਬਰਾਂ ਦੁਆਰਾ ਸਪਾਂਸਰ ਕੀਤਾ ਗਿਆ ਹੈ, ਜਿਸ ਵਿਚ ਕਿਹਾ ਗਿਆ ਹੈ, ‘‘ਕਸ਼ਮੀਰੀ ਭਾਈਚਾਰੇ ਨੇ ਸਾਰੀਆਂ ਮੁਸੀਬਤਾਂ ਨੂੰ ਦਰਕਿਨਾਰ ਕਰਕੇ ਦਿ੍ਰੜ੍ਹ ਇਰਾਦਿਆਂ ਨਾਲ ਆਪਣੇ ਆਪ ਨੂੰ ਨਿਊਯਾਰਕ ਦੇ ਪ੍ਵਾਸੀ ਭਾਈਚਾਰਿਆਂ ਦੇ ਥੰਮ੍ਹ ਵਜੋਂ ਸਥਾਪਤ ਕੀਤਾ।’’ ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ‘‘ਨਿਊ ਯਾਰਕ ਰਾਜ ਮਨੁੱਖੀ ਅਧਿਕਾਰਾਂ ਦਾ ਸਮਰਥਨ ਕਰਦਾ ਹੈ।’’

Share