ਨਿਊਯਾਰਕ ਵੱਲੋਂ 8 ਨਵੰਬਰ ਨੂੰ ‘ਗੁਰੂ ਨਾਨਕ ਦਿਵਸ’ ਵਜੋਂ ਦਿੱਤੀ ਮਾਨਤਾ

35

ਮੇਅਰ ਐਰਿਕ ਐਡਮਜ਼ ਨੇ ਪ੍ਰਕਾਸ਼ ਪੁਰਬ ਮੌਕੇ ਕੀਤਾ ਐਲਾਨ
ਨਿਊਯਾਰਕ, 15 ਨਵੰਬਰ (ਰਾਜ ਗੋਗਨਾ/ਪੰਜਾਬ ਮੇਲ)- ਨਿਊਯਾਰਕ ਨੇ 8 ਨਵੰਬਰ ਨੂੰ ‘ਸ੍ਰੀ ਗੁਰੂ ਨਾਨਕ ਦਿਵਸ’ ਵਜੋਂ ਮਾਨਤਾ ਦੇ ਦਿੱਤੀ ਹੈ। ਮੇਅਰ ਐਰਿਕ ਐਡਮਜ਼ ਨੇ ਪ੍ਰਕਾਸ਼ ਪੁਰਬ ਮੌਕੇ ਇਸ ਦਾ ਐਲਾਨ ਕੀਤਾ। ਇਸ ‘ਤੇ ਸਿੱਖਾਂ ਵੱਲੋਂ ਮੇਅਰ ਅਤੇ ਸਿਟੀ ਦੇ ਹੋਰ ਅਧਿਕਾਰੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ।
ਨਿਊਯਾਰਕ ਦੇ ਗੁਰੂ ਘਰ ਦੇ ਹੈੱਡ ਗ੍ਰੰਥੀ ਗਿਆਨੀ ਭੁਪਿੰਦਰ ਸਿੰਘ ਨੇ 8 ਨਵੰਬਰ ਨੂੰ ‘ਸ਼੍ਰੀ ਗੁਰੂ ਨਾਨਕ ਦਿਵਸ’ ਵਜੋਂ ਮਾਨਤਾ ਦੇਣ ‘ਤੇ ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਅਤੇ ਸਿਟੀ ਦੇ ਹੋਰ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਿਊਯਾਰਕ ਵੱਲੋਂ ਚੁੱਕਿਆ ਗਿਆ ਇਹ ਕਦਮ ਸਮੁੱਚੇ ਸਿੱਖ ਭਾਈਚਾਰੇ ਲਈ ਬਹੁਤ ਮਾਣ ਵਾਲੀ ਗੱਲ ਹੈ।