ਨਿਊਯਾਰਕ ਵਿਚ ਭਾਰਤੀ ਮੂਲ ਦੇ ਟੈਕਸੀ ਡਰਾਇਵਰ ਦੀ ਹੱਤਿਆ

635
Share

ਸੈਕਰਾਮੈਂਟੋ, 10 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਿਊਯਾਰਕ ਵਿਚ ਭਾਰਤੀ ਮੂਲ ਦੇ ਅਮਰੀਕੀ ਉਬੇਰ ਡਰਾਈਵਰ ਕੁਲਦੀਪ ਸਿੰਘ ਦੀ ਕਥਿੱਤ ਤੌਰ ‘ਤੇ ਇਕ 15 ਸਾਲਾ ਲੜਕੇ ਵੱਲੋਂ ਹੱਤਿਆ ਕਰ ਦਿੱਤੀ ਗਈ। ਕੁਲਦੀਪ ਸਿੰਘ ਨੂੰ ਉਸ ਦੀ ਟੈਕਸੀ ਵਿਚ ਗੋਲੀ ਮਾਰੀ ਗਈ ਤੇ ਉਹ ਹਸਪਤਾਲ ਵਿਚ ਦਮ ਤੋੜ ਗਿਆ। ਪ੍ਰਾਪਤ ਵੇਰਵੇ ਅਨੁਸਾਰ ਉਸ ਦੀ ਟੈਕਸੀ ਵਿਚ ਸਵਾਰ ਇਕ ਯਾਤਰੀ ਤੇ ਇਕ ਨਬਾਲਗ ਵਿਚਾਲੇ ਚੱਲੀ ਗੋਲੀ ਦੌਰਾਨ ਕੁਲਦੀਪ ਸਿੰਘ ਜ਼ਖਮੀ ਹੋ ਗਿਆਰ ਸੀ। ਪੁਲਿਸ ਦਾ ਵਿਸ਼ਵਾਸ਼ ਹੈ ਕਿ ਕੁਲਦੀਪ ਸਿੰਘ ਨੂੰ ਗੋਲੀ ਨਬਾਲਗ ਨੇ ਮਾਰੀ ਹੈ। ਉਸ ਦੇ ਗੋਲੀ ਸਿਰ ਦੇ ਪਿਛਲੇ ਪਾਸੇ ਵੱਜੀ ਸੀ ਜਿਸ ਨੂੰ ਕੱਢਿਆ ਨਹੀਂ ਜਾ ਸਕਿਆ। ਉਸ ਦੇ ਦਿਮਾਗ ਦੇ ਜਿਆਦਾਤਰ ਹਿੱਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਪੁਲਿਸ ਨੇ ਨਬਾਲਗ ਹੋਣ ਕਾਰਨ ਕਥਿੱਤ ਦੋਸ਼ੀ ਲੜਕੇ ਦਾ ਨਾਂ ਨਹੀਂ ਦੱਸਿਆ ਹੈ।


Share