ਨਿਊਯਾਰਕ ਵਿਚ ਕਰੋਨਾ ਨਾਲ ਪੰਜਾਬੀ ਦੀ ਮੌਤ

935
Share

ਟਾਂਡਾ, 8 ਮਈ (ਪੰਜਾਬ ਮੇਲ)- ਨੇੜਲੇ ਪਿੰਡ ਪ੍ਰੇਮਪੁਰ ਦੇ ਨੌਜਵਾਨ ਗੁਰਜਸਪ੍ਰੀਤ ਸਿੰਘ ਦੀ ਅਮਰੀਕਾ ਦੇ ਨਿਊਯਾਰਕ ਵਿਚ ਕਰੋਨਾ ਨਾਲ ਮੌਤ ਹੋ ਗਈ ਹੈ| 13 ਅਪਰੈਲ ਨੂੰ ਨਿਊਯਾਰਕ ਵਿੱਚ ਹੀ ਕਰੋਨਾਵਾਇਰਸ ਨਾਲ ਮੌਤ ਦਾ ਸ਼ਿਕਾਰ ਹੋਏ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਦੇ ਸਕੱਤਰ ਡਾਕਟਰ ਚਰਨ ਸਿੰਘ ਦੇ ਕਰੋਨਾ ਪਾਜ਼ੇਟਿਵ ਆਏ ਨੌਜਵਾਨ ਪੁੱਤਰ ਗੁਰਜਸਪ੍ਰੀਤ ਸਿੰਘ ਦੀ ਵੀ ਬਿਮਾਰੀ ਨਾਲ ਜੂਝਦੇ ਹੋਏ ਬੀਤੇ ਦਿਨ ਮੌਤ ਹੋ ਗਈ| ਉਸ ਦਾ ਕਈ ਦਿਨਾਂ ਤੋਂ ਨਿਊਯਾਰਕ ਦੇ ਹਸਪਤਾਲ ਇਲਾਜ ਚੱਲ ਰਿਹਾ ਸੀ |

Share