ਨਿਊਯਾਰਕ ਦੇ ਸਬ ਵੇਅ ‘ਤੇ 48 ਸਾਲਾ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿਚ ਸ਼ੱਕੀ ਦੋਸ਼ੀ ਦੀਆਂ ਤਸਵੀਰਾਂ ਜਾਰੀ

32
@NYPDDetectives need your help identifying & locating this man who is wanted for homicide in the tragic, senseless shooting of a man on a ??Q?? train that was approaching the Canal/Centre St. station on Sunday.
Share

ਸੈਕਰਾਮੈਂਟੋ, 24 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਨਿਊਯਾਰਕ ਸ਼ਹਿਰ ਦੇ ਪੁਲਿਸ ਵਿਭਾਗ ਨੇ ਲੰਘੇ ਐਤਵਾਰ ਸਬ ਵੇਅ ‘ਤੇ ਬਿਨਾਂ ਕਿਸੇ ਕਾਰਨ ਗੋਲੀ ਮਾਰ ਕੇ ਇਕ ਵਿਅਕਤੀ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਸ਼ੱਕੀ ਦੋਸ਼ੀ ਦੀਆਂ ਦੋ ਤਸਵੀਰਾਂ ਜਾਰੀ ਕੀਤੀਆਂ ਹਨ ਤੇ ਦੋਸ਼ੀ ਦੀ ਗ੍ਰਿਫਤਾਰੀ ਲਈ ਆਮ ਲੋਕਾਂ ਕੋਲੋਂ ਮੱਦਦ ਮੰਗੀ ਹੈ। ਪੁਲਿਸ ਕਮਿਸ਼ਨਰ ਕੀਚਾਂਟ ਸੈਵਲ ਨੇ ਇਕ ਟਵੀਟ ਵਿਚ ਆਮ ਲੋਕਾਂ ਨੂੰ ਕਿਹਾ ਹੈ ਕਿ ਉਹ ਸ਼ੱਕੀ ਦੋਸ਼ੀ ਦੀ ਪਛਾਣ ਕਰਨ ਤੇ ਇਸ ਨੂੰ ਕਾਬੂ ਕਰਵਾਉਣ ਵਿੱਚ ਮੱਦਦ ਕਰਨ ਜਿਸ ਨੇ ਇਕ ਦੁੱਖਦਾਈ ਘਟਨਾ ਨੂੰ ਅੰਜਾਮ ਦਿੱਤਾ ਹੈ। ਜਾਰੀ ਤਸਵੀਰਾਂ ਵਿਚ ਦੋਸ਼ੀ ਨੇ ਸਰਜੀਕਲ ਮਾਸਕ, ਚਿੱਟੇ ਬੂਟ ਪਾਏ ਹੋਏ ਹਨ ਤੇ ਉਸ ਦਾ ਰੰਗ ਕਾਲਾ ਹੈ। ਪੁਲਿਸ ਅਨੁਸਾਰ 48 ਸਾਲਾ ਮ੍ਰਿਤਕ ਡੈਨੀਅਲ ਬਰੁੱਕਲਿਨ ਦਾ ਰਹਿਣ ਵਾਲਾ ਸੀ  ਤੇ ਜਿਸ ਵੇਲੇ ਉਸ ਦੀ ਛਾਤੀ ਵਿਚ ਗੋਲੀ ਮਾਰੀ ਗਈ ਉਹ ਮੈਨਹਟਨ ਨੂੰ ਜਾਣ ਵਾਲੀ  ਰੇਲ ਗੱਡੀ ਦੇ ਆਖਰੀ ਡੱਬੇ ਵਿਚ ਬੈਠਾ ਸੀ। ਇਥੇ ਜਿਕਰਯੋਗ ਹੈ ਕਿ ਹਾਲ ਹੀ ਦੇ ਮਹੀਨਿਆਂ ਦੌਰਾਨ ਨਿਊਯਾਰਕ ਦੇ ਸਬ ਵੇਅ ‘ਤੇ ਕਈ ਹੱਤਿਆਵਾਂ ਹੋਈਆਂ ਹਨ ਜਿਸ ਕਾਰਨ ਲੋਕਾਂ ਦੇ ਵਿਸ਼ਵਾਸ਼ ਨੂੰ ਸੱਟ ਵੱਜੀ ਹੈ ਤੇ ਉਹ ਰੇਲ ਗੱਡੀ ਵਿਚ ਸਫਰ ਕਰਨ ਤੋਂ ਝਿਝਕਦੇ ਹਨ।
ਕੈਪਸ਼ਨ:  ਪੁਲਿਸ ਵੱਲੋਂ ਜਾਰੀ ਸ਼ੱਕੀ ਦੋਸ਼ੀ ਦੀਆਂ ਦੋ ਤਸਵੀਰਾਂ


Share