ਨਿਊਯਾਰਕ ਦੀ ਇਕ ਅਦਾਲਤ ਵੱਲੋਂ ਨੀਰਵ ਮੋਦੀ ਦੀ ਅਪੀਲ ਖਾਰਜ

313
Share

ਵਾਸ਼ਿੰਗਟਨ, 20 ਅਕਤੂਬਰ (ਪੰਜਾਬ ਮੇਲ)- ਨਿਊਯਾਰਕ ਦੀ ਇਕ ਅਦਾਲਤ ਨੇ ਭਗੌੜੇ ਕਾਰੋਬਾਰੀ ਨੀਰਵ ਮੋਦੀ ਤੇ ਉਸ ਦੇ ਸਾਥੀਆਂ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਰੱਦ ਕਰਨ ਦੀ ਬੇਨਤੀ ਕਰਨ ਵਾਲੀ ਉਨ੍ਹਾਂ ਦੀ ਅਪੀਲ ਖਾਰਜ ਕਰ ਦਿੱਤੀ ਹੈ। ਨਿਊਯਾਰਕ ਕੋਰਟ ਵਿਚ ਇਹ ਦੋਸ਼ ਰਿਚਰਡ ਲੇਵਿਨ ਨੇ ਲਾਏ ਹਨ, ਜੋ ਕਿ ਅਦਾਲਤ ਦੁਆਰਾ ਨਿਯੁਕਤ ਤਿੰਨ ਅਮਰੀਕੀ ਕੰਪਨੀਆਂ ਦਾ ਟਰੱਸਟੀ ਹੈ, ਜਿਨ੍ਹਾਂ ਦਾ ਮਾਲਕ ਅਸਿੱਧੇ ਤੌਰ ’ਤੇ ਨੀਰਵ (50) ਰਿਹਾ ਹੈ। ਲੇਵਿਨ ਨੇ ਮੋਦੀ ਤੇ ਉਸ ਦੇ ਸਾਥੀਆਂ ਮਿਹਿਰ ਭੰਸਾਲੀ ਅਤੇ ਅਜੈ ਗਾਂਧੀ ਨੂੰ ਕਰਜ਼ਾ ਦੇਣ ਵਾਲਿਆਂ ਨੂੰ ਹੋਏ ‘ਨੁਕਸਾਨ’ ਲਈ 1.5 ਕਰੋੜ ਡਾਲਰ ਦਾ ਘੱਟੋ-ਘੱਟ ਮੁਆਵਜ਼ਾ ਮੰਗਿਆ ਹੈ। ਜ਼ਿਕਰਯੋਗ ਹੈ ਕਿ ਹੀਰਾ ਕਾਰੋਬਾਰੀ ਨੀਰਵ ਮੋਦੀ ਭਾਰਤ ’ਚ ਪੰਜਾਬ ਨੈਸ਼ਨਲ ਬੈਂਕ ਨਾਲ ਅਰਬਾਂ ਰੁਪਏ ਦੀ ਧੋਖਾਧੜੀ ਕਰ ਕੇ ਫਰਾਰ ਹੋ ਗਿਆ ਸੀ।

Share