ਨਿਊਯਾਰਕ ’ਚ 9 ਸਾਲਾ ਬੱਚੀ ’ਤੇ ਮਿਰਚ ਸਪਰੇਅ ਮਾਮਲੇ ’ਚ ਪੁਲਿਸ ਅਧਿਕਾਰੀ ਮੁਅੱਤਲ

400
Share

ਵਾਸ਼ਿੰਗਟਨ, 4 ਫਰਵਰੀ (ਪੰਜਾਬ ਮੇਲ)-ਨਿਊਯਾਰਕ ਦੇ ਰੋਚੈਸਟਰ ਸ਼ਹਿਰ ’ਚ ਇਕ 9 ਸਾਲਾ ਬੱਚੀ ’ਤੇ ਮਿਰਚ ਸਪਰੇਅ ਛਿੜਕਾਉਣ ਦੇ ਮਾਮਲੇ ’ਚ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਨਿਊਯਾਰਕ ’ਚ ਮੇਅਰ ਦੇ ਦਫਤਰ ਨੇ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਰੋਚੈਸਟਰ ਪੁਲਿਸ ਨੇ ਹਾਲ ’ਚ ਇਕ ਵੀਡੀਓ ਫੁਟੇਜ ਜਾਰੀ ਕੀਤੀ ਹੈ, ਜਿਸ ’ਚ ਇਕ ਬੱਚੀ ਦੇ ਹੱਥਕੜੀ ਲੱਗੇ ਅਤੇ ਉਸ ’ਤੇ ਮਿਰਚ ਸਪਰੇਅ ਛਿੜਕਾਉਂਦੇ ਪੁਲਿਸ ਦੇ ਅਧਿਕਾਰੀ ਨਜ਼ਰ ਆ ਰਹੇ ਹਨ। ਇਹ ਪੁਲਿਸ ਅਧਿਕਾਰੀ ਕਿਸੇ ਮਾਮਲੇ ਦੀ ਜਾਂਚ ਨਾਲ ਜੁੜੇ ਸਨ।
ਬਿਆਨ ਮੁਤਾਬਕ ਰੋਚੈਸਟਰ ਪੁਲਿਸ ਮੁਖੀ ਸਿੰਥੀਆ ਹੈਰੀਅਟ-ਸੁਲਵਿਨ ਨਾਲ ਮੀਟਿੰਗ ਤੋਂ ਬਾਅਦ ਮੇਅਰ ਵਾਰੇਨ ਨੇ ਸੰਬੰਧਿਤ ਮਾਮਲਿਆਂ ਨਾਲ ਜੁੜੇ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਦਾ ਹੁਕਮ ਦਿੱਤਾ। ਵਿਭਾਗੀ ਜਾਂਚ ਪੂਰੀ ਹੋਣ ਤੱਕ ਪੁਲਿਸ ਅਧਿਕਾਰੀ ਮੁਅੱਤਲ ਰਹਿਣਗੇ।
ਰੋਚੈਸਟਰ ਪੁਲਿਸ ਨੇ ਐਤਵਾਰ ਨੂੰ ਪੁਲਿਸ ਅਧਿਕਾਰੀਆਂ ਦੇ ‘ਬਾਡੀ ਕੈਮਰਾ ਦੇ ਦੋ ਵੀਡੀਓ ਜਾਰੀ ਕੀਤੇ ਹਨ, ਜਿਸ ’ਚ ਅਧਿਕਾਰੀ 9 ਸਾਲਾ ਇਕ ਬੱਚੀ ਨੂੰ ਕਾਬੂ ਕਰਨ ਲਈ ਕੁਝ ਸਪਰੇਅ ਕਰਦੇ ਨਜ਼ਰ ਆ ਰਹੇ ਹਨ ਅਤੇ ਬੱਚੀ ਦੇ ਹੱਥ ਵੀ ਬੰਨ੍ਹੇ ਹੋਏ ਹਨ।
ਖਬਰ ਮੁਤਾਬਕ ਸ਼ੁੱਕਰਵਾਰ ਨੂੰ ਪਰਿਵਾਰਿਕ ਵਿਵਾਦ ਦੀ ਖਬਰ ਮਿਲਣ ਤੋਂ ਬਾਅਦ ਕੁੱਲ 9 ਅਧਿਕਾਰੀ ਮੌਕੇ ’ਤੇ ਪਹੁੰਚੇ ਸਨ। ਆਪਣੇ ਪਿਤਾ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਬੱਚੀ ਦੀ ਵੀਡੀਓ ’ਚ ਚੀਕਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਡਿਪਟੀ ਪੁਲਿਸ ਮੁਖੀ ਆਂਦਰੇ ਐਂਡਰਸਨ ਨੇ ਐਤਵਾਰ ਨੂੰ ਇਕ ਪ੍ਰੈੱਸ ਸੰਮੇਲਨ ’ਚ ਬੱਚੀ ਨੂੰ ਆਤਮਘਾਤੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਨੂੰ ਮਾਰਨਾ ਚਾਹੁੰਦੀ ਸੀ ਅਤੇ ਆਪਣੀ ਮਾਂ ਦੀ ਵੀ ਹੱਤਿਆ ਕਰਨੀ ਚਾਹੁੰਦੀ ਸੀ।

Share