ਨਿਊਯਾਰਕ ’ਚ ਸ਼ੌਂਕੀਆ ਇਸਤੇਮਾਲ ਲਈ ਗਾਂਜਾ ਖਰੀਦਣ ਵਾਲੇ ਲੋਕਾਂ ਲਈ ਬਣੇਗਾ ਕਾਨੂੰਨ

119
Share

ਨਿਊਯਾਰਕ, 30 ਮਾਰਚ (ਪੰਜਾਬ ਮੇਲ)- ਨਿਊਯਾਰਕ ’ਚ ਗਾਂਜੇ ਦੇ ਸ਼ੌਂਕੀਆ ਇਸਤੇਮਾਲ ਨੂੰ ਕਾਨੂੰਨੀ ਰੂਪ ਦੇਣ ’ਤੇ ਸੂਬਾਈ ਵਿਧਾਨ ਸਭਾ ਦੇ ਮੈਂਬਰ ਇਕ ਸਹਿਮਤੀ ’ਤੇ ਪਹੁੰਚ ਗਏ। ਅਮਰੀਕਾ ਦੇ ਘੱਟ ਤੋਂ ਘੱਟ 14 ਸੂਬਿਆਂ ਵਿਚ ਨਾ ਸਿਰਫ਼ ਮੈਡੀਕਲ ਵਰਤੋਂ ਲਈ, ਸਗੋਂ ਇਸ ਦੇ ਸ਼ੌਂਕੀਆ ਇਸਤੇਮਾਲ ਲਈ ਵੀ ਇਸ ਨੂੰ ਖ਼ਰੀਦਣ ਦੀ ਇਜਾਜ਼ਤ ਲੋਕਾਂ ਨੂੰ ਪਹਿਲਾਂ ਤੋਂ ਪ੍ਰਾਪਤ ਹੈ। ਹਾਲਾਂਕਿ ਹਾਲ ਦੇ ਸਾਲਾਂ ਵਿਚ ਇਸ ਸਿਲਸਿਲੇ ਵਿਚ ਨਿਊਯਾਰਕ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਸਨ। ਸੂਬਾਈ ਵਿਧਾਨ ਸਭਾ ਵਿਚ ਡੈਮੋਕ੍ਰੇਟ ਮੈਂਬਰ ਬਹੁਮਤ ਵਿਚ ਹਨ ਅਤੇ ਉਨ੍ਹਾਂ ਨੇ ਇਸ ਨਾਲ ਜੁੜੇ ਬਿੱਲ ਨੂੰ ਪਾਸ ਕਰਨ ਨੂੰ ਇਸ ਸਾਲ ਪਹਿਲ ਦਿੱਤੀ ਹੈ।
ਸੂਬੇ ਦੇ ਐਂਡਰਿਊ ਕਾਮੋ ਦੇ ਪ੍ਰਸ਼ਾਸਨ ਨੂੰ ਆਪਣੇ ਇਸ ਕਦਮ ਨਾਲ ਸਾਲਾਨਾ ਕਰੀਬ 35 ਕਰੋੜ ਡਾਲਰ ਪ੍ਰਾਪਤ ਹੋਣ ਦਾ ਅਨੁਮਾਨ ਹੈ। ਸੈਨੇਟਰ ਲਿਜ ਕਰੂਗਰ ਨੇ ਕਿਹਾ, ‘ਇਸ ਕਾਨੂੰਨ ਨੂੰ ਲਿਆਉਣ ਦਾ ਮੇਰਾ ਉਦੇਸ਼ ਹਮੇਸ਼ਾ ਤੋਂ ਨਸਲਵਾਦ ਪ੍ਰੇਰਿਤ ਮਨਾਹੀ ਨੂੰ ਰੋਕਣ ਦਾ ਰਿਹਾ ਹੈ।’ ਇਹ ਕਾਨੂੰਨ 21 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਸ਼ੌਂਕੀਆ ਇਸਤੇਮਾਲ ਲਈ ਗਾਂਜਾ ਖ਼ਰੀਦਣ ਦੀ ਇਜਾਜ਼ਤ ਦੇਵੇਗਾ।

Share