ਨਿਊਯਾਰਕ ‘ਚ ਰਹਿੰਦੇ ਇਕ ਹੋਰ ਪੰਜਾਬੀ ਟੈਕਸੀ ਡਰਾਈਵਰ ਦੀ ਕੋਰੋਨਾਵਾਇਰਸ ਨਾਲ ਮੌਤ

725

ਨਿਊਯਾਰਕ, 1 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਨਿਊਯਾਰਕ ‘ਚ ਰਹਿੰਦੇ ਇਕ ਹੋਰ ਪੰਜਾਬੀ ਮੂਲ ਦੇ ਟੈਕਸੀ ਡਰਾਈਵਰ ਕਰਨੈਲ ਸਿੰਘ ਦੀ ਕੋਰੋਨਾਵਾਈਰਸ ਨਾਲ ਮੌਤ ਹੋ ਜਾਣ ਬਾਰੇ ਸੂਚਨਾ ਹੈ। ਪ੍ਰਾਪਤ ਜਾਣਕਾਰੀ ਮ੍ਰਿਤਕ ਕਾਫ਼ੀ ਸਾਲਾ ਤੋਂ ਨਿਊਯਾਰਕ ਵਿਖੇ ਟੈਕਸੀ ਚਲਾਉਦਾ ਸੀ, ਬੀਤੇ ਉਹ ਕੋਵਿਡ-19 ਕੋਰੋਨਾਵਾਇਰਸ ਦੀ ਲਪੇਟ ‘ਚ ਆ ਗਿਆ, ਜਿਸ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਹ ਮੌਤ ਅਤੇ ਜ਼ਿੰਦਗੀ ਦੀ ਜੰਗ ਹਾਰ ਗਿਆ ਤੇ ਬੀਤੇ ਦਿਨੀਂ ਉਸ ਦੀ ਮੌਤ ਹੋ ਗਈ। ਮ੍ਰਿਤਕ ਦਾ ਪੰਜਾਬ ਤੋ ਪਿਛੋਕੜ ਜ਼ਿਲ੍ਹਾ ਹੁਸ਼ਿਆਰਪੁਰ ਥਾਣਾ ਦਸੂਹਾ ਦਾ ਪਿੰਡ ਨਰਾਇਣਗੜ੍ਹ ਸੀ।