ਨਿਊਯਾਰਕ ‘ਚ ਭਾਰਤੀ ਮੂਲ ਦੀ ਪੱਤਰਕਾਰ ਦੀ ਸੜਕ ਹਾਦਸੇ ‘ਚ ਮੌਤ

830
Share

ਨਿਊਯਾਰਕ, 22 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਨਿਊਯਾਰਕ ਦੇ ਇੱਕ ਸਥਾਨਕ ਟੈਲੀਵਿਜ਼ਨ ਸੀ.ਬੀ.ਐੱਸ. ਦੀ ਭਾਰਤੀ ਮੂਲ ਦੀ ਪੱਤਰਕਾਰ ਨੀਨਾ ਕਪੂਰ ਦੀ ਬੀਤੇ ਦਿਨੀਂ ਸੜਕ ਹਾਦਸੇ ‘ਚ ਮੌਤ ਹੋ ਗਈ। ਇਹ ਹਾਦਸਾ ਫ੍ਰੈਂਕਲਿਨ ਅਤੇ ਇੰਡੀਆ ਸਟ੍ਰੀਟ ਦੇ ਚੌਰਾਹੇ ਨੇੜੇ ਹੋਇਆ ਅਤੇ ਬਰੁਕਲਿਨ ਦੇ ਗ੍ਰੀਨ ਪੁਆਇੰਟ ਸੈਕਸ਼ਨ ‘ਚ ਇਹ ਇੱਕ ਜ਼ਿਆਦਾਤਰ ਸੰਘਣੀ ਰਿਹਾਇਸ਼ੀ ਵਾਲਾ ਖੇਤਰ ਹੈ, ਜੋ ਬੀਅਰ ਬਾਰਾਂ ਅਤੇ ਰੈਸਟੋਰੈਂਟਾਂ ਨਾਲ ਭਰਿਆ ਹੁੰਦਾ ਹੈ।
ਪੁਲਿਸ ਸੂਚਨਾ ਅਨੁਸਾਰ ਰੇਵੇਲ ਮੋਪਡ ਨਾਂ ਦਾ ਸਕੂਟਰ ਜੋ 26 ਸਾਲਾ ਨੀਨਾ ਕਪੂਰ ਨੇ ਕਿਰਾਏ ‘ਤੇ ਲਿਆ ਸੀ, ਜਿਸ ਨੂੰ ਇਕ 26 ਸਾਲਾ ਨੌਜਵਾਨ ਚਲਾ ਰਿਹਾ ਸੀ ਅਤੇ ਨੀਨਾ ਕਪੂਰ ਉਸ ਦੇ ਪਿੱਛੇ ਬੈਠੀ ਸੀ। ਪੁਲਿਸ ਬੁਲਾਰੇ ਜਾਸੂਸ ਡੇਨੀਜ਼ ਮੋਰਨੀ ਨੇ ਕਿਹਾ ਕਿ ਇਹ ਲੋਕ ਮੋਪੇਡ ਤੇ ਫਰੈਂਕਲਿਨ ਸਟ੍ਰੀਟ ਦੇ ਉੱਤਰ ਵੱਲ ਨੂੰ ਜਾ ਰਹੇ ਸੀ। ਸਿੱਟੇ ਵਜੋਂ ਦੋਨੋਂ ਰੋਡ ‘ਤੇ ਜਾ ਡਿੱਗੇ।ਜਾਸੂਸ ਮੋਰਨੀ ਨੇ ਅੱਗੇ ਕਿਹਾ ਕਿ ਪੁਲਿਸ ਅਧਿਕਾਰੀ ਅਜੇ ਵੀ ਇਸ ਹਾਦਸੇ ਦੀ ਪੂਰੀ ਜਾਂਚ ਕਰ ਰਹੇ ਹਨ। ਪੁਲਿਸ ਨੇ ਦੱਸਿਆ ਕਿ ਨੀਨਾ ਕਪੂਰ ਨੂੰ ਨਿਊਯਾਰਕ ਦੇ ਬੇਲੇਵ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਡਰਾਈਵਰ, ਜੋ ਇਸ ਨੂੰ ਚਲਾ ਰਿਹਾ ਸੀ, ਉਸ ਦਾ ਨਾਮ ਪੁਲਿਸ ਵੱਲੋਂ ਜਾਰੀ ਨਹੀਂ ਕੀਤਾ ਗਿਆ, ਜਿਸ ਨੂੰ ਇਸ ਹਾਦਸੇ ‘ਚ ਮਾਮੂਲੀ ਸੱਟਾਂ ਲੱਗੀਆਂ। ਪਰ ਇਹ ਤੁਰੰਤ ਸਪੱਸ਼ਟ ਨਹੀਂ ਹੋਇਆ ਕਿ ਉਨ੍ਹਾਂ ਨੇ ਹੈਲਮੇਟ ਪਹਿਨੇ ਹੋਏ ਸਨ ਜਾਂ ਨਹੀਂ।
ਟੀ.ਵੀ. ਸਟੇਸ਼ਨ ਨੇ ਦੱਸਿਆ ਕਿ ਪੱਤਰਕਾਰ ਨੀਨਾ ਕਪੂਰ ਜੂਨ 2019 ‘ਚ ਟੀਮ ਵਿਚ ਸ਼ਾਮਲ ਹੋਈ ਸੀ। ਉਹ ਆਪਣੀ ਮੁਸਕਾਨ ਅਤੇ ਖ਼ਬਰ ਕਹਿਣ ਦੇ ਵੱਖਰੇ ਅੰਦਾਜ਼ ਕਾਰਨ ਕਾਫੀ ਮਸ਼ਹੂਰ ਸੀ। ਉਸ ਨੂੰ ਯਾਦ ਕਰਦਿਆਂ ਉਸ ਦੇ ਪਰਿਵਾਰ ਵਾਲਿਆਂ ਤੇ ਦੋਸਤਾਂ ਨੇ ਦੁੱਖ ਸਾਂਝਾ ਕੀਤਾ ਹੈ।


Share