ਨਿਊਯਾਰਕ ‘ਚ ਪਬਲਿਕ ਹਸਪਤਾਲਾਂ ਦੇ ਸਟਾਫ ਲਈ ਜਰੂਰੀ ਹੋਵੇਗੀ ਕੋਰੋਨਾ ਵੈਕਸੀਨ

139
Share

ਫਰਿਜ਼ਨੋ, 21 ਜੁਲਾਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਨਿਊਯਾਰਕ ਵਿੱਚ ਵਧ ਰਹੇ ਕੋਰੋਨਾ ਵਾਇਰਸ ਮਾਮਲਿਆਂ ਦੇ ਮੱਦੇਨਜ਼ਰ ਪਬਲਿਕ ਹਸਪਤਾਲਾਂ ਦੇ ਕਰਮਚਾਰੀਆਂ ਲਈ ਕੋਰੋਨਾ ਟੀਕਾ ਲਗਵਾਉਣਾ ਜਰੂਰੀ ਕੀਤਾ ਜਾਵੇਗਾ।
ਨਿਊਯਾਰਕ ਦੇ ਮੇਅਰ ਡੀ ਬਲੇਸਿਓ ਬੁੱਧਵਾਰ ਨੂੰ ਇੱਕ ਆਦੇਸ਼ ਜਾਰੀ ਕਰਨਗੇ, ਜੋ ਕਿ ਸ਼ਹਿਰ ਦੇ ਸਰਕਾਰੀ ਹਸਪਤਾਲਾਂ ਦੇ ਸਟਾਫ ਨੂੰ ਜਾਂ ਤਾਂ ਟੀਕਾ ਲਗਵਾਉਣ ਜਾਂ ਹਫਤਾਵਾਰੀ ਕੋਰੋਨਾ ਵਾਇਰਸ ਟੈਸਟ ਜਮ੍ਹਾ ਕਰਾਉਣ ਦੀ ਮੰਗ ਕਰੇਗਾ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕਰਮਚਾਰੀਆਂ ਨੂੰ ਆਪਣੀ ਨੌਕਰੀ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੇਅਰ ਡੀ ਬਲੇਸਿਓ ਨੇ ਆਪਣੀ  ਪ੍ਰੈਸ ਕਾਨਫਰੰਸ ਵਿੱਚ ਇਸ ਆਦੇਸ਼ ਦੀ ਘੋਸ਼ਣਾ ਕਰਨ ਦੀ ਯੋਜਨਾ ਬਣਾਈ ਹੈ। ਜਿਸ ਉਪਰੰਤ 11 ਪਬਲਿਕ ਹਸਪਤਾਲਾਂ ਦੇ ਸਟਾਫ ਦੇ ਨਾਲ-ਨਾਲ ਡਿਪਾਰਟਮੈਂਟ ਆਫ ਹੈਲਥ ਐਂਡ ਮੈਂਟਲ ਹਾਈਜੀਨ ਦੁਆਰਾ ਚਲਾਏ ਗਏ ਕਲੀਨਿਕਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਸ਼ਹਿਰ ਦੇ ਤਕਰੀਬਨ ਇਕ ਤਿਹਾਈ ਪਬਲਿਕ ਹਸਪਤਾਲਾਂ ਦੇ ਕਰਮਚਾਰੀ ਬਿਨਾਂ ਟੀਕੇ ਤੋਂ ਹਨ। ਇਸ ਸਮੇਂ ਦੌਰਾਨ, ਕੋਵਿਡ -19 ਦੀ ਲਾਗ ਵੱਧ ਰਹੀ ਹੈ ਅਤੇ ਨਿਊਯਾਰਕ ਸਿਟੀ ਦੇ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ, ਸ਼ਹਿਰ ਦੇ ਪਾਜੇਟਿਵ ਕੋਰੋਨਾ ਵਾਇਰਸ ਟੈਸਟਾਂ ਦੀ ਸੱਤ ਦਿਨਾਂ  ਔਸਤਨ ਮੰਗਲਵਾਰ ਨੂੰ ਨਵੇਂ 576 ਕੇਸਾਂ ਨਾਲ 1.72% ਤੱਕ ਦਰਜ ਕੀਤੀ ਗਈ । ਇਹਨਾਂ ਨਵੇਂ ਕੇਸਾਂ ਵਿੱਚ ਜਿਆਦਾਤਰ ਮਾਮਲੇ ਡੈਲਟਾ ਵੈਰੀਐਂਟ ਦੇ ਹਨ।

Share