ਨਿਊਯਾਰਕ ’ਚ ਪਬਲਿਕ ਸਕੂਲਾਂ ਦੇ ਮੁਲਾਜ਼ਮਾਂ ਲਈ ਕੋਵਿਡ ਟੀਕਾਕਰਣ ਕੀਤਾ ਜ਼ਰੂਰੀ

406
Share

ਸੈਕਰਾਮੈਂਟੋ, 24 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਿਊਯਾਰਕ ਸ਼ਹਿਰ ਦੇ ਮੇਅਰ ਬਿਲ ਡੇ ਬਲਾਸੀਓ ਨੇ ਐਲਾਨ ਕੀਤਾ ਹੈ ਕਿ ਪਬਲਿਕ ਸਕੂਲਾਂ ਦੇ ਸਾਰੇ ਸਟਾਫ ਲਈ ਕੋਵਿਡ-19 ਟੀਕਾਕਰਣ ਕਰਵਾਉਣਾ ਜ਼ਰੂਰੀ ਹੋਵੇਗਾ। ਯੂ.ਐੱਸ. ਫੂਡ ਐਂਡ ਡਰੱਗ ਪ੍ਰਸਾਸ਼ਨ ਦੁਆਰਾ ਫਾਇਜ਼ਰ/ਬਾਇਓਨਟੈਕ ਕੋਵਿਡ-19 ਨੂੰ ਮੁਕੰਮਲ ਪ੍ਰਵਾਨਗੀ ਦੇਣ ਤੋਂ ਕੁਝ ਘੰਟੇ ਬਾਅਦ ਮੇਅਰ ਵੱਲੋਂ ਇਹ ਅਹਿਮ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੇਅਰ ਨੇ ਆਦੇਸ਼ ਜਾਰੀ ਕੀਤਾ ਸੀ ਕਿ ਅਧਿਆਪਕਾਂ ਸਮੇਤ ਸਮੁੱਚੇ ਮਿਊਂਸੀਪਲ ਮੁਲਾਜ਼ਮਾਂ ਨੂੰ 13 ਸਤੰਬਰ ਤੱਕ ਵੈਕਸੀਨ ਲਵਾਉਣੀ ਜ਼ਰੂਰੀ ਹੋਵੇਗੀ ਜਾਂ ਹਫਤਾਵਾਰੀ ਟੈਸਟ ਕਰਵਾਉਣਾ ਪਵੇਗਾ। ਹੁਣ ਨਵੇਂ ਐਲਾਨ ’ਚ ਮੇਅਰ ਨੇ ਕਿਹਾ ਹੈ ਕਿ 27 ਸਤੰਬਰ ਤੱਕ ਸਕੂਲ ਸਟਾਫ ਦੇ ਹਰ ਮੈਂਬਰ ਨੂੰ ਘੱਟੋ-ਘੱਟ ਇਕ ਟੀਕਾ ਲਵਾਉਣ ਦਾ ਸਬੂਤ ਪੇਸ਼ ਕਰਨਾ ਪਵੇਗਾ।

Share