ਨਿਊਯਾਰਕ ‘ਚ ਖੇਤੀਬਾੜੀ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਰੋਸ ਮਾਰਚ

311
ਨਿਊਯਾਰਕ 'ਚ ਕਾਲੇ ਕਾਨੂੰਨਾਂ ਨੂੰ ਲੈ ਕੇ ਕੀਤੇ ਰੋਸ ਮਾਰਚ ਦੀ ਤਸਵੀਰ।
Share

-ਨਿਊਯਾਰਕ ਦੇ ਭਾਰਤੀ ਸਫ਼ਾਰਤਖ਼ਾਨੇ ਦੇ ਅੱਗੇ ਭਾਰਤੀ ਕਿਸਾਨਾਂ ਦੇ ਪੱਖ ‘ਚ ਭਾਰੀ ਰੋਸ ਮੁਜ਼ਾਹਰਾ
ਨਿਊਯਾਰਕ, 9 ਦਸੰਬਰ (ਰਾਜ ਗੋਗਨਾ/ਪੰਜਾਬ ਮੇਲ)- ਪੰਜਾਬ ਤੋਂ ਉੱਠੇ ਕਿਸਾਨ ਅੰਦੋਲਨ ਨੂੰ ਜਿੱਥੇ ਭਾਰਤੀ ਸੂਬਿਆਂ ਹਰਿਆਣਾ, ਯੂ.ਪੀ., ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਸਮਰਥਨ ਮਿਲ ਰਿਹਾ ਹੈ, ਉੱਥੇ ਹੁਣ ਵਿਦੇਸ਼ਾਂ ਵਿਚ ਵੀ ਇਸ ਦੀ ਗੂੰਜ ਸਿੱਖਰਾਂ ‘ਤੇ ਪਹੁੰਚ ਚੁੱਕੀ ਹੈ। ਖੇਤੀਬਾੜੀ ਦੇ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ‘ਚ ਨਿਊਯਾਰਕ ‘ਚ ਪਹਿਲਾਂ ਸੈਂਕੜਿਆਂ ਦੀ ਗਿਣਤੀ ‘ਚ ਕਾਰਾਂ ਭਾਰਤੀ ਕਿਸਾਨਾਂ ਦੇ ਹੱਕ ‘ਚ ਬੈਨਰ ਲਾ ਸਵੇਰ 9 ਵਜੇ ਤੋਂ 10:30 ਵਜੇ ਤੱਕ ਇਕ ਭਾਰੀ ਕਾਰ ਰੋਸ ਰੈਲੀ ਕੱਢੀ ਗਈ। ਉਪਰੰਤ ਨਿਊਯਾਰਕ ‘ਚ 64 ਸਟ੍ਰੀਟ ‘ਤੇ ਸਥਿਤ ਭਾਰਤੀ ਅੰਬੈਂਸੀ ਦੇ ਸਾਹਮਣੇ ਸੈਂਕੜੇ ਪੰਜਾਬੀਆਂ, ਜਿਨ੍ਹਾਂ ‘ਚ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ, ਦਿ ਸਿੱਖ ਸੈਂਟਰ ਫਲੈਸਿਗ ਅਤੇ ਕੁਈਨਜ ਵਿਲੇਜ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ, ਗੁਰਦੁਆਰਾ ਸੰਤਸਾਗਰ ਬੈਲਰੋਜ, ਗੁਰਦੁਆਰਾ ਗੁਰੂ ਰਵੀਦਾਸ ਨਿਊਯਾਰਕ, ਗੁਰਦੁਆਰਾ ਗਿਆਨਸਰ, ਗੁਰਦੁਆਰਾ ਬਾਬਾ ਮਾਝਾ ਸਿੰਘ ਜੀ, ਗੁਰਦੁਆਰਾ ਸਟੈਟਨ ਆਈਸਲੈਂਡ ਨਿਊਯਾਰਕ ਗੁਰੂ ਘਰਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਸਿੱਖ ਕੋਆਰੀਡਨੇਸ਼ਨ ਕਮੇਟੀ ਈਸਟ ਕੋਸਟ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਅਮਰੀਕਾ), ਸੰਤ ਪ੍ਰੇਮ ਸਿੰਘ ਕਲਚਰਲ ਸੁਸਾਇਟੀ, ਸਿੱਖ ਯੂਥ ਅਮਰੀਕਾ, ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ, ਦੁਆਬਾ ਸਿੱਖ ਐਸੋਸੀਏਸ਼ਨ, ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਨਿਊਯਾਰਕ, ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ (ਹਰਿਆਣਾ) ਨਿਊਯਾਰਕ ਅਤੇ ਬਾਬਾ ਬੁੱਢਾ ਜੀ ਸਿੱਖ ਸੁਸਾਇਟੀ ਨਿਊਯਾਰਕ ਦੇ ਸਾਂਝੇ ਸਹਿਯੋਗ ਸਦਕਾ ਕਿਸਾਨਾਂ ਦੇ ਹੱਕਾਂ ‘ਚ ਭਾਰਤੀ ਅੰਬੈਸੀ ਦੇ ਸਾਹਮਣੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਇਹ ਰੋਸ ਮੁਜ਼ਾਹਰੇ ਵਿਚ ਵੱਡੀ ਗਿਣਤੀ ‘ਚ ਪੰਜਾਬੀ ਅਤੇ ਹੋਰ ਸੂਬਿਆਂ ਦੇ ਲੋਕਾਂ ਨੇ ਸ਼ਾਮਿਲ ਹੋ ਕੇ ਭਾਰਤੀ ਸਰਕਾਰ ਦੇ ਖਿਲਾਫ ਆਪਣਾ ਭਾਰੀ ਰੋਸ ਦਰਜ ਕਰਵਾਇਆ। ਨਿਊਯਾਰਕ ਅੰਬੈਂਸੀ ਦੇ ਸਾਹਮਣਾ ਕਿਸਾਨਾਂ ਦੇ ਹੱਕ ‘ਚ ਰੋਸ ਮੁਜ਼ਾਹਰਾ ਕਰ ਰਹੇ ਸਿੱਖ ਕੋਆਰਡੀਨੇਸ਼ਨ ਈਸਟ ਕੋਸਟ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਦੱਸਿਆ ਕਿ ਭਾਰਤ ਦੀ ਮੋਦੀ ਸਰਕਾਰ ਦੇ ਕਿਸਾਨੀ ਬਿੱਲਾਂ ਪਿੱਛੇ ਪੰਜਾਬ ਨੂੰ ਤਬਾਹ ਕਰਨ ਦੀ ਨੀਅਤ ਸਾਫ਼ ਨਜ਼ਰ ਆਉਂਦੀ ਹੈ ਅਤੇ ਪੰਜਾਬ ਇਕ ਖੇਤੀਬਾੜੀ ਵਾਲਾ ਸੂਬਾ ਹੈ, ਜਿਸ ਕਾਰਨ ਉੱਥੋਂ ਦੀ ਆਰਥਿਕਤਾ ਕਿਸਾਨੀ ਉੱਤੇ ਹੀ ਨਿਰਭਰ ਹੈ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਸੋਚ ਰੱਖਣ ਵਾਲੀ ਇਹ ਭਾਜਪਾ ਦੀ ਸਰਕਾਰ ਪੰਜਾਬ ਨੂੰ ਆਰਥਿਕ ਤੌਰ ‘ਤੇ ਤਬਾਹ ਕਰਨਾ ਚਾਹੁੰਦੀ ਹੈ, ਤਾਂ ਜੋ ਪੰਜਾਬ ਕੇਂਦਰ ਦੇ ਅੱਗੇ ਗਿੜੜਾਉਣ ਲੱਗੇ ਅਤੇ ਕੇਂਦਰ ਸਰਕਾਰ ਆਪਣੀ ਮਨਮਾਨੀ ਕਰਨੀ ਚਾਹੇ ਤੇ ਕੋਈ ਵੀ ਉਸ ਦਾ ਵਿਰੋਧ ਵੀ ਨਾ ਕਰ ਸਕੇ। ਪਰ ਕੇਂਦਰ ਸਰਕਾਰ ਇਹ ਨਹੀਂ ਜਾਣਦੀ ਕਿ ਪੰਜਾਬੀਆਂ ਵਿਚ ਅਜੇ ਵੀ ਖੂਨ ਜਥੇਦਾਰ ਬਘੇਲ ਸਿੰਘ ਵਾਲਾ ਹੈ, ਜਿਸ ਨੇ ਦਿੱਲੀ ਜਿੱਤੀ ਸੀ ਤੇ ਅੱਜ ਵੀ ਕਿਸਾਨਾਂ ਨੇ ਹਰਿਆਣਾ ਦੀ ਖੱਟਰ ਸਰਕਾਰ ਵਲੋਂ ਵਿਛਾਈਆਂ ਲੱਖਾਂ ਰੋਕਾਂ ਤੋੜ ਕੇ ਦਿੱਲੀ ‘ਚ ਜਾ ਕੇ ਸੰਘਰਸ਼ ਦਾ ਝੰਡਾ ਝੁਲਾ ਦਿੱਤਾ ਹੈ। ਸ. ਹਿੰਮਤ ਸਿੰਘ ਨੇ ਕਿਹਾ ਕਿ ਜਿੰਨੀ ਦੇਰ ਵੀ ਸੰਘਰਸ਼ ਚੱਲੇਗਾ, ਸਾਡੀ ਸਿੱਖ ਕੋਆਰਡੀਨੇਸ਼ਨ ਈਸਟ ਕੋਸਟ ਕਿਸਾਨਾਂ ਦੇ ਨਾਲ ਚੱਟਾਨ ਵਾਂਗੂ ਨਾਲ ਖੜ੍ਹੀ ਰਹੇਗੀ ਅਤੇ ਜੋ ਵੀ ਬਣਦਾ ਸਹਿਯੋਗ ਹੋਵੇਗਾ, ਉਹ ਕੀਤਾ ਜਾਵੇਗਾ। ਬਾਅਦ ਵਿਚ ਮੁਜ਼ਾਹਰੇ ‘ਚ ਸ਼ਾਮਲ ਹੋਣ ਵਾਲੀਆਂ ਸਾਰੀਆਂ ਜਥੇਬੰਦੀਆਂ ਦਾ ਸ. ਜਤਿੰਦਰ ਸਿੰਘ ਬੋਪਾਰਾਏ ਪ੍ਰਧਾਨ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਨੇ ਵਿਸ਼ੇਸ਼ ਧੰਨਵਾਦ ਕੀਤਾ।


Share