ਨਿਊਯਾਰਕ ‘ਚ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਖ਼ੌਫ਼ ਕਾਰਨ ਐਮਰਜੈਂਸੀ ਦਾ ਐਲਾਨ

360
Share

ਵਾਸ਼ਿੰਗਟਨ, 27 ਨਵੰਬਰ (ਪੰਜਾਬ ਮੇਲ)- ਕੋਰੋਨਾ ਵਾਇਰਸ (ਕੋਵਿਡ-19) ਦੇ ਨਵੇਂ ਵੇਰੀਐਂਟ ਦੇ ਮਾਮਲਿਆਂ ਵਿਚ ਵਾਧੇ ਦੇ ਮੱਦੇਨਜ਼ਰ ਅਮਰੀਕਾ ਦੇ ਨਿਊਯਾਰਕ ਸੂਬੇ ਵਿਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਗਿਆ ਹੈ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਕਾਰਜਕਾਰੀ ਹੁਕਮ ‘ਚ ਕਿਹਾ, ‘ਕੋਵਿਡ-19 ਦੇ ਸੰਕ੍ਰਮਣ ਨੂੰ ਲੈ ਕੇ ਨਿਊਯਾਰਕ ‘ਚ ਫਿਲਹਾਲ ਕੁਝ ਅਜਿਹਾ ਦੇਖਿਆ ਜਾ ਰਿਹਾ ਹੈ, ਜੋ ਪਿਛਲੇ ਸਾਲ ਅਪ੍ਰੈਲ ਤੋਂ ਬਾਅਦ ਨਹੀਂ ਦੇਖਿਆ ਗਿਆ। ਪਿਛਲੇ ਇਕ ਮਹੀਨੇ ਵਿਚ ਹਸਪਤਾਲਾਂ ਵਿਚ ਸੰਕ੍ਰਮਣ ਦੇ ਮਰੀਜ਼ਾਂ ਦੇ ਦਾਖਲ ਹੋਣ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਇਕ ਦਿਨ ਵਿਚ 300 ਤੋਂ ਵੱਧ ਮਰੀਜ਼ ਦਾਖਲ ਕੀਤੇ ਜਾ ਰਹੇ ਹਨ। ਇਸ ਲਈ ਮੈਂ 15 ਜਨਵਰੀ, 2022 ਤੱਕ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰਦੀ ਹਾਂ।’ਉਨ੍ਹਾਂ ਕਿਹਾ ਕਿ ਨਿਊਯਾਰਕ ਵਿਚ ਇਸ ਐਮਰਜੈਂਸੀ ਵਿਚ ਹਸਪਤਾਲਾਂ ਦੀ ਸਮਰੱਥਾ ਵਧਾਈ ਜਾਵੇਗੀ ਅਤੇ ਟੀਕਾਕਰਨ ਵਿਚ ਤੇਜ਼ੀ ਲਿਆਂਦੀ ਜਾਵੇਗੀ। ਸ਼੍ਰੀਮਤੀ ਹੋਚੁਲ ਨੇ ਦੱਖਣੀ ਅਫਰੀਕਾ ਵਿਚ ਪਾਏ ਗਏ ਕੋਰੋਨਾ ਦੇ ਇਕ ਨਵੇਂ ਖ਼ਤਰਨਾਕ ਵੇਰੀਐਂਟ ਓਮਿਕਰੋਨ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ ਸੂਬੇ ਵਿਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ। ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਕਈ ਯੂਰਪੀ ਦੇਸ਼ਾਂ ਨੇ ਨਵੇਂ ਵੇਰੀਐਂਟ ਕਾਰਨ ਵਿਦੇਸ਼ੀ ਨਾਗਰਿਕਾਂ ਦੇ ਆਉਣ ‘ਤੇ ਪਾਬੰਦੀ ਲਗਾ ਦਿੱਤੀ ਹੈ।


Share