ਨਿਊਯਾਰਕ ‘ਚ ਕੋਰੋਨਾਵਾਇਰਸ ਕਾਰਨ 8ਵੇਂ ਪੰਜਾਬੀ ਦੀ ਮੌਤ

733
Share

ਨਿਊਯਾਰਕ, 8 ਅਪ੍ਰੈਲ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਨਿਊਯਾਰਕ ‘ਚ ਇਕ ਹੋਰ ਗੁਰਸਿੱਖ ਪੰਜਾਬੀ ਪ੍ਰਸਿੱਧ ਬਿਜਨਸ਼ਮੈਨ ਬਾਬਾ ਟੋਇੰਗ ਕੰਪਨੀ ਦੇ ਮਾਲਿਕ ਕੁਲਵਿੰਦਰ ਸਿੰਘ ਬਾਬਾ ਕੋਰੋਨਾਵਾਇਰਸ ਦੀ ਲਪੇਟ ‘ਚ ਆ ਗਏ। ਨਿਊਯਾਰਕ ਦੇ ਸਥਾਨਕ ਹਸਪਤਾਲ ‘ਚ ਉਨ੍ਹਾਂ ਦੀ ਮੌਤ ਹੋ ਗਈ। ਬਾਬਾ ਕੁਲਵਿੰਦਰ ਸਿੰਘ ਇਕ ਗੁਰਸਿੱਖ, ਮਿਲਾਪੜੇ ਤੇ ਗੁਰੂ ਘਰ ਦੀ ਵੱਧ-ਚੜ੍ਹ ਕੇ ਸੇਵਾ ਕਰਨ ਵਾਲੇ ਪੁਰਸ਼ ਸਨ। ਪਿਛਲੇ ਹਫਤੇ ਉਹ ਨਿਊਯਾਰਕ ਦੇ ਸਥਾਨਕ ਹਸਪਤਾਲ ‘ਚ ਜ਼ੇਰੇ ਇਲਾਜ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।


Share