ਨਿਊਯਾਰਕ ’ਚ ਇਨਡੋਰ ਸਮਾਗਮਾਂ ਲਈ ਮਾਸਕ ਪਹਿਣਨਾ ਹੋਇਆ ਜ਼ਰੂਰੀ

332
ਨਿਊਯਾਰਕ ਦੀ ਗਵਰਨਰ ਕੈਥੀ ਹੋੋਚੁਲ ਮਾਸਕ ਲਾਜ਼ਮੀ ਪਹਿਣਨ ਦਾ ਐਲਾਨ ਕਰਨ ਸਮੇਂ।
Share

ਸੈਕਰਾਮੈਂਟੋ, 12 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਵਧ ਰਹੇ ਨਵੇਂ ਕੋਰੋਨਾ ਵਾਇਰਸ ਦੇ ਮਾਮਲਿਆਂ ਕਾਰਨ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਰਾਜ ’ਚ ਆਰਜੀ ਤੌਰ ’ਤੇ ‘ਇਨਡੋਰ ਸਮਾਗਮਾਂ’ ਲਈ ਮਾਸਕ ਪਹਿਣਨਾ ਜ਼ਰੂਰੀ ਕਰਨ ਦਾ ਐਲਾਨ ਕੀਤਾ ਹੈ। ਹੋਚੁਲ ਨੇ ਕਿਹਾ ਕਿ ਇਹ ਨਿਯਮ 13 ਦਸੰਬਰ ਤੋਂ ਲਾਗੂ ਹੋ ਜਾਵੇਗਾ ਤੇ 15 ਜਨਵਰੀ 2022 ਤੱਕ ਲਾਗੂ ਰਹੇਗਾ। ਉਨ੍ਹਾਂ ਕਿਹਾ ਕਿ ਇਹ ਕਦਮ ਵਧ ਰਹੇ ਕੋਰੋਨਾ ਮਾਮਲਿਆਂ, ਹਸਪਤਾਲਾਂ ਦੀ ਘਟੀ ਸਮਰੱਥਾ ਤੇ ਕੁਝ ਖੇਤਰਾਂ ਵਿਚ ਨਾ ਤਸੱਲੀਬਖਸ਼ ਵੈਕਸੀਨੇਸ਼ਨ ਦਰ ਕਾਰਨ ਪੁੱਟਿਆ ਗਿਆ ਹੈ।

Share