ਨਿਊਯਾਰਕ ’ਚ ਇਕ ਟੀਕਾਕਰਣ ਕੇਂਦਰ ’ਤੇ 900 ਲੋਕਾਂ ਨੂੰ ਲਾਏ ਗਏ ਐਕਸਪਾਇਰੀ ਟੀਕੇ

197
Share

ਨਿਊਯਾਰਕ, 16 ਜੂਨ (ਪੰਜਾਬ ਮੇਲ)- ਨਿਊਯਾਰਕ ’ਚ ਟਾਈਮਸ ਸਕਵਾਇਰ ਦੇ ਇੱਕ ਟੀਕਾਕਰਣ ਕੇਂਦਰ ’ਚ 900 ਲੋਕਾਂ ਨੂੰ ਐਕਸਪਾਇਰੀ ਟੀਕੇ ਲਾ ਦਿੱਤੇ ਗਏ, ਜਿਨ੍ਹਾਂ ਦੀ ਮਿਆਦ ਖ਼ਤਮ ਹੋ ਚੁੱਕੀ ਸੀ। ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਨਿਊਯਾਰਕ ਸ਼ਹਿਰ ਦੇ ਸਿਹਤ ਵਿਭਾਗ ਨੇ ਕਿਹਾ ਕਿ 5 ਅਤੇ 10 ਜੂਨ ਦਰਮਿਆਨ ਟਾਈਮਸ ਸਕਵਾਇਰ ਵਿਚ ਐੱਨ.ਐੱਫ.ਐੱਲ. ਐਕਸਪੀਰੀਅੰਸ ਬਿਲਡਿੰਗ ਵਿਚ ਫਾਈਜ਼ਰ ਟੀਕੇ ਦੀ ਖੁਰਾਕ ਲੈਣ ਵਾਲੇ ਇਨ੍ਹਾਂ ਲੋਕਾਂ ਨੂੰ ਛੇਤੀ ਤੋਂ ਛੇਤੀ ਫਾਈਜ਼ਰ ਦੀ ਇੱਕ ਹੋਰ ਖੁਰਾਕ ਲੈਣੀ ਚਾਹੀਦੀ ਹੈ।


Share