ਨਿਊਜੀਲੈਂਡ ਵਿਖੇ ਹੋਈਆ ਕੋਮਨਵੈਲਥ ਖੇਡਾਂ ਵਿੱਚ ਅਜੈ ਗੋਗਨਾ ਨੇ ਹਾਸਲ ਕੀਤਾ ਇਕ ਹੋਰ ਸੋਨ 

64

ਭੁਲੱਥ, 6 ਦਸੰਬਰ (ਪੰਜਾਬ ਮੇਲ)- ਬੀਤੇਂ ਦਿਨ ਭੁਲੱਥ ਦੇ ਅੰਤਰਰਾਸ਼ਟਰੀ ਪਾਵਰਲਿਫਟਰ ਅਜੈ ਗੋਗਨਾ ਸਪੁੱਤਰ ਸ੍ਰੀ ਰਾਜ ਗੋਗਨਾ ਨੇ ਪ੍ਰਵਾਸੀ ਪੱਤਰਕਾਰ ਅਮਰੀਕਾ ਦੇ ਪੁਤਰ ਜੋ ਨਿਊਜੀਲੈਂਡ ਵਿਖੇ ਕੋਮਨਵੈਲਥ ਖੇਡਾਂ ਵਿੱਚ ਪਹਿਲਾ ਖਿਡਾਰੀ ਪੰਜਾਬ ਤੋ ਨਾਮਜਦ ਹੋਇਆ ਸੀ ਜੋ ਹੁਣ ਤੱਕ ਕੈਨੇਡਾ, ਜਾਪਾਨ ਆਸਟੇਲੀਆ ਦੁਬੱਈ ਤੋ ਗੋਲਡ ਮੈਡਲ ਲੈ ਕੇ ਆਇਆ ਹੈ, ਜੋ ਬੀਤੇਂ ਦਿਨਨਿਊਜੀਲੈਂਡ ਵਿਖੇਂ ਹੋਈ ਕੋਮਨਵੈਲਥ ਚੈਪੀਅਨਸ਼ਿਪ ਵਿੱਚ ਜੇਂਤੂ ਰਿਹਾ, ਅਤੇ ਇਕ ਹੋਰ ਗੋਲਡ ਮੈਡਲ ਜਿੱਤਿਆ, ਅਤੇ ਪੰਜਾਬ ਤੋ ਇਕ ਹੀ ਭੁਲੱਥ ਨਿਵਾਸੀ ਖਿਡਾਰੀ ਹੀ ਨਾਮਜਦ ਹੋਇਆ ਸੀ ਜਿਸ ਨੇ ਬਾਹਰਲੇ ਮੁਲਕਾਂ ਵਿੱਚ ਜਾ ਕੇ ਪੰਜਾਬ ਅਤੇ ਭੁਲੱਥ ਦਾ ਨਾਂ ਰੋਸ਼ਨ ਕੀਤਾ, ਅਤੇ ਪੰਜਾਬ ਵਲੋ ਉਸ ਨੇ ਭਾਗ ਲਿਆ ਸੀ ਅਤੇ ਪਾਵਰਲਿਫਟਿੰਗ ਬੈਂਚ ਪ੍ਰੈਸ ਵਿੱਚ ਜਬਰਦਸਤ ਉਸ ਨੇ ਆਪਣੇ ਅੱਥਰੇ ਜੋਰ ਦਿਖਾਉੰਦੇ ਹੋਏ ਪ੍ਰਦੇਸ਼ ਦੀ ਧਰਤੀ ਤੇ ਇਕ ਹੋਰ ਜਿੱਤ ਹਾਸਲ ਕੀਤੀ ਅਤੇ ਪਰਿਵਾਰ ਅਤੇ ਭੁਲੱਥ ਦਾ ਨਾਮ ਰੋਸ਼ਨ ਕੀਤਾ। ਜਿਕਰਯੋਗ ਕਿ ਖਿਡਾਰੀ ਅਜੈ ਗੋਗਨਾ ਵਾਸੀ ਭੁਲੱਥ ਜੋ ਨਾਮਵਰ ਸੀਨੀਅਰ ਪਰਵਾਸੀ ਜਰਨਲਿਸਟ ਅਮਰੀਕਾ ਸ਼੍ਰੀ ਰਾਜ ਗੋਗਨਾ ਦਾ ਬੇਟਾ ਹੈ!