ਨਿਊਜੀਲੈਂਡ ਵਿਖੇ ਹੋਈਆਂ ਕਾਮਨਵੈਲਥ ਖੇਡਾਂ ‘ਚ ਅਜੈ ਗੋਗਨਾ ਵੱਲੋਂ ਇਕ ਹੋਰ ਸੋਨ ਤਮਗਾ ਹਾਸਲ

49

ਭੁਲੱਥ, 7 ਦਸੰਬਰ (ਪੰਜਾਬ ਮੇਲ)- ਬੀਤੇ ਦਿਨੀਂ ਸ਼੍ਰੀ ਰਾਜ ਗੋਗਨਾ (ਪ੍ਰਵਾਸੀ ਪੱਤਰਕਾਰ ਅਮਰੀਕਾ’ ਦੇ ਸਪੁੱਤਰ ਅੰਤਰਰਾਸ਼ਟਰੀ ਪਾਵਰਲਿਫਟਰ ਅਜੈ ਗੋਗਨਾ, ਜੋ ਨਿਊਜੀਲੈਂਡ ਵਿਖੇ ਕਾਮਨਵੈਲਥ ਖੇਡਾਂ ਵਿਚ ਪਹਿਲਾ ਖਿਡਾਰੀ ਪੰਜਾਬ ਤੋਂ ਨਾਮਜਦ ਹੋਇਆ ਸੀ, ਜੋ ਹੁਣ ਤੱਕ ਕੈਨੇਡਾ, ਜਾਪਾਨ, ਆਸਟ੍ਰੇਲੀਆ, ਦੁਬਈ ਤੋਂ ਗੋਲਡ ਮੈਡਲ ਲੈ ਕੇ ਆਇਆ ਹੈ, ਬੀਤੇ ਦਿਨੀਂ ਨਿਊਜ਼ੀਲੈਂਡ ਵਿਖੇ ਹੋਈ ਕਾਮਨਵੈਲਥ ਚੈਂਪੀਅਨਸ਼ਿਪ ਵਿਚ ਜੇਂਤੂ ਰਿਹਾ ਅਤੇ ਇਕ ਹੋਰ ਗੋਲਡ ਮੈਡਲ ਜਿੱਤਿਆ। ਅਜੈ ਗੋਗਨਾ ਪੰਜਾਬ ਤੋ ਭੁਲੱਥ ਨਿਵਾਸੀ ਖਿਡਾਰੀ ਹੀ ਨਾਮਜ਼ਦ ਹੋਇਆ ਸੀ, ਜਿਸ ਨੇ ਬਾਹਰਲੇ ਮੁਲਕਾਂ ਵਿਚ ਜਾ ਕੇ ਪੰਜਾਬ ਅਤੇ ਭੁਲੱਥ ਦਾ ਨਾਂ ਰੋਸ਼ਨ ਕੀਤਾ। ਅਜੈ ਗੋਗਨਾ ਨੇ ਪੰਜਾਬ ਵਲੋਂ ਭਾਗ ਲਿਆ ਸੀ ਅਤੇ ਪਾਵਰਲਿਫਟਿੰਗ ਬੈਂਚ ਪ੍ਰੈੱਸ ਵਿਚ ਜ਼ਬਰਦਸਤ ਆਪਣੇ ਅੱਥਰੇ ਜ਼ੋਰ ਦਿਖਾਉਂਦੇ ਹੋਏ ਪ੍ਰਦੇਸ਼ ਦੀ ਧਰਤੀ ‘ਤੇ ਇਕ ਹੋਰ ਜਿੱਤ ਹਾਸਲ ਕੀਤੀ ਅਤੇ ਪਰਿਵਾਰ ਅਤੇ ਭੁਲੱਥ ਦਾ ਨਾਮ ਰੌਸ਼ਨ ਕੀਤਾ। ਜ਼ਿਕਰਯੋਗ ਕਿ ਖਿਡਾਰੀ ਅਜੈ ਗੋਗਨਾ ਵਾਸੀ ਭੁਲੱਥ, ਅਮਰੀਕਾ ਦੇ ਨਾਮਵਰ ਸੀਨੀਅਰ ਪ੍ਰਵਾਸੀ ਜਰਨਲਿਸਟ ਸ਼੍ਰੀ ਰਾਜ ਗੋਗਨਾ ਦਾ ਬੇਟਾ ਹੈ!