ਨਿਊਜ਼ੀਲੈਂਡ ‘ਚ ਫਿਰ ਤੋਂ ਪੈਰ ਪਸਾਰ ਰਿਹਾ ਕੋਰੋਨਾ

632
Share

ਨਵੇਂ ਮਾਮਲਿਆਂ ਵਿਚੋਂ ਤਿੰਨ ਹੁਣ ਆਕਲੈਂਡ ਵਿਚ ਜੇਟ ਪਾਰਕ ਦੀ ਸਹੂਲਤ ‘ਤੇ ਕੁਆਰੰਟੀਨ ਵਿਚ ਹਨ। ਚੌਥੇ ਦਾ ਆਕਲੈਂਡ ਸਿਟੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮੰਤਰਾਲੇ ਨੇ ਕਿਹਾ ਕਿ ਭਾਈਚਾਰੇ ਵਿਚ ਕੋਈ ਮੌਜੂਦਾ ਕੇਸ ਨਹੀਂ ਹੈ।ਮੰਤਰਾਲੇ ਦੇ ਬਿਆਨ ਵਿਚ ਦੁਹਰਾਇਆ ਗਿਆ,“ਕਿਉਂਕਿ ਵਿਦੇਸ਼ਾਂ ਵਿਚ ਕੋਵਿਡ-19 ਮਹਾਮਾਰੀ ਨਾਲ ਸਬੰਧਤ ਮਾਮਲੇ ਤੇਜ਼ੀ ਨਾਲ ਜਾਰੀ ਹਨ ਇਸ ਲਈ ਸਾਡੀ ਸਰਹੱਦ ‘ਤੇ ਹਮੇਸ਼ਾ ਨਵੇਂ ਮਾਮਲੇ ਆਉਣ ਦੀ ਆਸ ਕੀਤੀ ਜਾਂਦੀ ਹੈ।” ਸਿਹਤ ਮਾਮਲਿਆਂ ਦੇ ਡਾਇਰੈਕਟਰ-ਜਨਰਲ ਐਸ਼ਲੇ ਬਲੂਮਫੀਲਡ ਨੇ ਕਿਹਾ,”ਜੇਕਰ ਇਹ ਮਾਮਲੇ ਵੱਧਦੇ ਹਨ ਤਾਂ 14 ਦਿਨਾਂ ਦੀ ਕੁਆਰੰਟੀਨ ਪ੍ਰਕਿਰਿਆ ਨੂੰ ਜਾਰੀ ਰੱਖਣਾ ਲਾਜ਼ਮੀ ਹੋ ਜਾਂਦਾ ਹੈ।” ਪਿਛਲੇ 24 ਘੰਟਿਆਂ ਦੌਰਾਨ ਨਿਊਜ਼ੀਲੈਂਡ ਦੀਆਂ ਪ੍ਰਯੋਗਸ਼ਾਲਾਵਾਂ ਨੇ 5,321 ਟੈਸਟ ਪੂਰੇ ਕੀਤੇ, ਜਿਸ ਨਾਲ ਹੁਣ ਤੱਕ ਦੇ ਟੈਸਟਾਂ ਦੀ ਕੁੱਲ ਗਿਣਤੀ 392,756 ਹੋ ਗਈ ਹੈ। ਇਸ ਵਿਚ ਦੇਸ਼ ਭਰ ਵਿੱਚ ਪ੍ਰਬੰਧਿਤ ਆਈਸੋਲੇਸ਼ਨ ਸਹੂਲਤਾਂ ਦੀ ਪਰਖ ਅਤੇ ਕਮਿਊਨਿਟੀ-ਅਧਾਰਿਤ ਟੈਸਟਿੰਗ ਸ਼ਾਮਲ ਹੈ।


Share